● On air now · ਟੀਵੀ ਪੰਜਾਬ

Punjabi News · Since 2013

Breaking

ਫਿਰ ਚਰਚਾ ‘ਚ Kulhad Pizza Couple, ਗਲਤ ਭਾਸ਼ਾ ਦੀ ਵਰਤੋ ਕਾਰਣ ਹੋਇਆ ਹੰਗਾਮਾ

ਡੈਸਕ- ਜਲੰਧਰ ਦਾ ਕੁਲਹੜ ਪੀਜ਼ਾ ਕਪਲ ਇੱਕ ਵਾਰ ਫਿਰ ਚਰਚਾ ਵਿੱਚ ਹੈ। ਦਰਅਸਲ, ਦੇਰ ਰਾਤ ਕੁੱਝ ਨੌਜਵਾਨਾਂ ਨੇ ਕੁਲਹੜ ਪੀਜ਼ਾ ਕਪਲ ਦੇ ਘਰ ਬਾਹਰ ਭੱਦੀ ਟਿੱਪਣੀਆਂ ਕਰਦੇ ਹੋਏ ਹੰਗਾਮਾ ਖੜਾ ਕਰ ਦਿੱਤਾ, ਜਿਸ ਤੋਂ ਬਾਅਦ ਸਹਿਜ਼ ਅਰੋੜਾ ਨੇ ਮੁਹੱਲਾ ਵਾਸੀਆਂ…


ਡੈਸਕ- ਜਲੰਧਰ ਦਾ ਕੁਲਹੜ ਪੀਜ਼ਾ ਕਪਲ ਇੱਕ ਵਾਰ ਫਿਰ ਚਰਚਾ ਵਿੱਚ ਹੈ। ਦਰਅਸਲ, ਦੇਰ ਰਾਤ ਕੁੱਝ ਨੌਜਵਾਨਾਂ ਨੇ ਕੁਲਹੜ ਪੀਜ਼ਾ ਕਪਲ ਦੇ ਘਰ ਬਾਹਰ ਭੱਦੀ ਟਿੱਪਣੀਆਂ ਕਰਦੇ ਹੋਏ ਹੰਗਾਮਾ ਖੜਾ ਕਰ ਦਿੱਤਾ, ਜਿਸ ਤੋਂ ਬਾਅਦ ਸਹਿਜ਼ ਅਰੋੜਾ ਨੇ ਮੁਹੱਲਾ ਵਾਸੀਆਂ ਨੂੰ ਇਕੱਠਾ ਕੀਤੀ। ਕਪਲ ਨੇ ਕਿਹਾ ਕਿ ਉਹ ਕਮਰੇ ਵਿੱਚ ਬੈਠੇ ਸਨ, ਇਸ ਦੌਰਾਨ ਕੁੱਝ ਨੌਜਵਾਨਾਂ ਨੇ ਉਨ੍ਹਾਂ ਦੇ ਭੱਦੀਆਂ ਟਿੱਪਣੀਆਂ ਕੀਤੀਆਂ।

ਸਹਿਜ਼ ਨੇ ਦੱਸਿਆ ਕਿ ਉਹ ਦੇਰ ਰਾਤ ਘਰ ਅੰਦਰ ਮੌਜ਼ੂਦ ਸਨ। ਇਸ ਦੌਰਾਨ ਕੁੱਝ ਨੌਜਵਾਨਾਂ ਵੱਲੋਂ ਗੰਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ। ਇਸ ਦੌਰਾਨ ਉਹ ਜਦੋਂ ਘਰੋਂ ਬਾਹਰ ਨਿਕਲੇ ਤੇ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਤੋਂ ਬਾਅਦ ਨੌਜਵਾਨਾਂ ਨੇ ਸਹਿਜ਼ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਸਹਿਜ਼ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਅਜਿਹਾ ਕੀਤਾ ਨਾ ਤਾਂ ਉਹ ਉਨ੍ਹਾਂ ਨੂੰ ਜਾਣਦੇ ਹਨ ਤੇ ਨਾ ਹੀ ਕਦੇ ਉਨ੍ਹਾਂ ਨੂੰ ਦੇਖਿਆ ਹੈ।

ਦੋ ਮਹੀਨੇ ਪਹਿਲਾਂ ਕਾਰ ‘ਤੇ ਹੋਇਆ ਸੀ ਹਮਲਾ

ਜ਼ਿਕਰਯੋਗ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਕੁਲਹੜ ਪੀਜ਼ਾ ਕਪਲ ਦੀ ਕਾਰ ‘ਤੇ ਵੀ ਹਮਲਾ ਹੋਇਆ ਸੀ। ਕੁਝ ਅਣਪਛਾਤੇ ਹਮਲਾਵਰਾਂ ਨੇ ਜੋੜੇ ਦੀ ਕਾਰ ‘ਤੇ ਪੱਥਰ ਸੁੱਟ ਕੇ ਸ਼ੀਸ਼ੇ ਤੋੜ ਦਿੱਤੇ। ਉਦੋਂ ਸਹਿਜ਼ ਅਰੋੜਾ ਨੇ ਉਕਤ ਘਟਨਾ ਦੀ ਜਾਣਕਾਰੀ ਆਪਣੇ ਫੇਸਬੁੱਕ ਅਕਾਊਂਟ ‘ਤੇ ਸਾਂਝੀ ਕੀਤੀ ਸੀ। ਸਹਿਜ਼ ਨੇ ਲਾਈਵ ਹੋ ਕੇ ਕਿਹਾ ਸੀ ਕਿ ਜੇ ਕਿਸੇ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ ਤਾਂ ਸਮਝ ਆਉਂਦੀ ਹੈ, ਪਰ ਕੀ ਕਿਸੇ ਦੀ ਕਾਰ ਨਾਲ ਕੋਈ ਦੁਸ਼ਮਣੀ ਸੀ? ਪਹਿਲਾਂ ਇੱਟ ਮਾਰ ਕੇ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜਿਆ ਗਿਆ ਅਤੇ ਫਿਰ ਲੱਤ ਮਾਰ ਕੇ ਕਾਰ ‘ਤੇ ਡੈਂਟ ਕਰ ਦਿੱਤਾ ਗਿਆ।


Filed under