ਡੈਸਕ- ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਨਵੀ ਚੋਣ ਤਕ ਅਧਕ ਕਮੇਟੀ ਦੇ ਸੀਨੀਅਰ ਮੈਂਬਰ ਭੁਪਿੰਦਰ ਸਿੰਘ ਅਸੰਧ ਨੂੰ ਦਿਤੀ ਗਈ ਹੈ। ਉਹ ਮਹੰਤ ਕਰਮਜੀਤ ਸਿੰਘ ਦੀ ਥਾਂ ਲੈਣਗੇ, ਜਿਨ੍ਹਾਂ ਨੇ ਵਿਵਾਦਾਂ ਚ ਘਿਰਨ ਬਾਅਦ ਪਿਛਲੇ ਅਸਤੀਫ਼ਾ ਦੇ ਦਿਤ ਸੀ। ਰਮਨੀਕ ਸਿੰਘ ਮਾਨ ਨੂੰ ਜਨਰਲ ਸਕੱਤਰ ਦਾ ਕੰਮ ਦੇਖਣ ਲਈ ਹਰਿਆਣਾ ਸਰਕਾਰ ਵਲੋਂ ਜ਼ਿੰਮੇਵਾਰੀ ਦਿਤੀ ਗਈ ਹੈ। ਉਹ ਗੁਰਵਿੰਦਰ ਸਿੰਘ ਦੀ ਥਾਂ ਲੈਣਗੇ। ਜ਼ਿਕਰਯੋਗ ਹੈ ਕਿ ਅਸਤੀਫ਼ਿਆਂ ਬਾਅਦ ਬੀਤੇ ਦਿਨ ਮੁੱਖ ਮੰਤਰੀ ਮਨੋਹਰ ਲਾਲ ਖਟਰ ਨੇ ਅਡਹਾਕ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰ ਕੇ ਸਲਾਹ ਮਸ਼ਵਰਾ ਕੀਤਾ ਸੀ। ਇਸ ਤੋਂ ਬਾਅਦ ਹੀ ਕਾਰਜਕਾਰੀ ਪ੍ਰਧਾਨ ਤੇ ਸਕੱਤਰ ਲਾਏ ਗਏ ਹਨ। ਨਵੀਆਂ ਚੋਣਾਂ ਲਈ ਵੋਟਾਂ ਬਣਾਉਣ ਦਾ ਕੰਮ ਵੀ ਜਾਰੀ ਹੈ, ਜੋ 30 ਸਤੰਬਰ ਤਕ ਪੂਰਾ ਹੋਣਾ ਹੈ।
Related posts:
Satish Kaushik Death: ਕਾਰ 'ਚ ਦਿਲ ਦਾ ਦੌਰਾ ਪੈਣ ਕਾਰਨ ਸਤੀਸ਼ ਕੌਸ਼ਿਕ ਦੀ ਮੌਤ, ਮੁੰਬਈ 'ਚ ਹੋਵੇਗਾ ਅੰਤਿਮ ਸੰਸਕਾਰ
ਕੋਰੋਨਾ ਦੇ ਨਵੇਂ ਮਾਮਲਿਆਂ 'ਚ ਭਾਰੀ ਉਛਾਲ, ਪਿਛਲੇ 24 ਘੰਟਿਆਂ 'ਚ ਮਿਲੇ 19893 ਮਰੀਜ਼; ਇਨ੍ਹਾਂ 2 ਰਾਜਾਂ ਨੇ ਤਣਾਅ ਵਧਾ...
ਮੰਤਰੀਆਂ ਤੇ ਵਿਧਾਇਕਾਂ ਨੇ ਕੈਪਟਨ ਖ਼ਿਲਾਫ਼ ਘੜੀ ਰਣਨੀਤੀ, ਹਾਈ ਕਮਾਨ ਤੋਂ ਕੀਤੀ ਜਾਵੇਗੀ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ