TV Punjab | Punjabi News Channel

ਪੰਜਾਬ ‘ਚ ਸਿਆਸੀ ਡਰਾਮਾ, ਅਕਾਲੀ ਦਲ ਦੀ ਸੁਰਜੀਤ ਕੌਰ ਸਵੇਰੇ ‘ਆਪ’ ‘ਚ ਸ਼ਾਮਲ ਸ਼ਾਮ ਨੂੰ ਘਰ ਵਾਪਸੀ

FacebookTwitterWhatsAppCopy Link

ਡੈਸਕ- ਪੰਜਾਬ ਦੀ ਸਿਆਸਤ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਲੰਧਰ ਪੱਛਮੀ ਸੀਟ ਲਈ 10 ਜੁਲਾਈ ਨੂੰ ਉਪ ਚੋਣ ਹੋਣੀ ਹੈ। ਮੰਗਲਵਾਰ ਨੂੰ ਸੀਐਮ ਭਗਵੰਤ ਮਾਨ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਿਆਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੂੰ ਆਪ ਪਾਰਟੀ ਵਿੱਚ ਸ਼ਾਮਲ ਕਰ ਲਿਆ। ਪਰ ਸ਼ਾਮ ਤੱਕ ਉਹ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਚਰਚਾ ਹੈ ਕਿ ਅਕਾਲੀ ਦਲ ਦੇ ਬਾਗੀ ਧੜੇ ਨੇ ਕੌਰ ਦੀ ਪਾਰਟੀ ਵਿੱਚ ਵਾਪਸੀ ਕਰਾ ਦਿੱਤੀ ਹੈ।

ਸੁਰਜੀਤ ਕੌਰ ਦੇ ਚਿਹਰੇ ਦੇ ਹਾਵ-ਭਾਵ ਤੋਂ ਸਪੱਸ਼ਟ ਸੀ ਕਿ ਅਕਾਲੀ ਦਲ ਦੇ ਬਾਗੀ ਆਗੂਆਂ ਨੇ ਉਸ ‘ਤੇ ਦਬਾਅ ਪਾ ਕੇ ਉਸ ਨੂੰ ਪਾਰਟੀ ‘ਚ ਵਾਪਿਸ ਲੈ ਲਿਆ। ਕਿਆਸ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਦੇ ਜਾਣ ਨਾਲ ਬਾਗੀ ਆਗੂਆਂ ਦੀ ਤਾਕਤ ਕਮਜ਼ੋਰ ਹੋ ਰਹੀ ਹੈ। ਇਸ ਲਈ ਇਨ੍ਹਾਂ ਆਗੂਆਂ ਨੇ ਮਿਲ ਕੇ ਵੱਡੀ ਸਿਆਸੀ ਉਥਲ-ਪੁਥਲ ਮਚਾਈ। ਇਸ ਦੇ ਨਾਲ ਹੀ ਬਾਗੀ ਧੜੇ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਗੁਟ ਦੇ ਆਗੂਆਂ ਨੂੰ ਵੀ ਆਪਣੀ ਤਾਕਤ ਦਿਖਾਈ ਹੈ।

Exit mobile version