ਅੰਮ੍ਰਿਤਪਾਲ ਦੀ ਫਰਾਰੀ ਵਾਲੀ ਮੋਟਰ ਸਾਈਕਲ ਪਿੰਡ ਦਾਰਾਪੁਰ ਤੋਂ ਬਰਾਮਦ

ਜਲੰਧਰ- ਅੰਮ੍ਰਿਤਪਾਲ ਦੀ ਭਾਲ ‘ਚ ਲੱਗੀ ਜਲੰਧਰ ਪੁਲਿਸ ਨੂੰ ਇਕ ਹੋਰ ਸਫਲਤਾ ਮਿਲੀ ਹੈ। ਵਾਰਿਸ ਪੰਜਾਬ ਦੀ ਜਥੇਬੰਧੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਬੇਸ਼ੱਕ ਅੰਮ੍ਰਿਤਪਾਲ ਪੰਜ ਦਿਨ ਤੋਂ ਫਰਾਰ ਹੈ। ਪਰ ਪੰਜਾਬ ਪੁਲਿਸ ਦੀ ਜਾਂਚ ‘ਚ ਕੋਈ ਕਮੀ ਨਹੀਂ ਆਈ। ਨਾਲ ਹੀ ਪੁਲਿਸ ਦਾਅਵਾ ਕਰ ਰਹੀ ਹੈ ਕਿ ਉਹ ਜਲਦ ਹੀ ਭਗੌੜਾ ਕਰਾਰ ਦਿੱਤੇ ਅੰਮ੍ਰਿਤਪਾਲ ਨੂੰ ਜਲਦ ਗ੍ਰਿਫ਼ਤਾਰ ਕਰ ਲਵੇਗੀ।

ਦੱਸ ਦਈਏ ਕਿ ਬੇਸ਼ੱਕ ਪੰਜਾਬ ਪੁਲਿਸ ਦੀ ਭਾਰੀ ਟੀਮ ਨੂੰ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋਇਆ। ਪੰਜਾਬ ਪੁਲਿਸ ਦੀਆਂ ਕਈ ਟੀਮਾਂ ਅੰਮ੍ਰਿਤਪਾਲ ਸਿੰਘ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਹੁਣ ਦੱਸਿਆ ਗਿਆ ਹੈ ਕਿ ਜਿਸ ਪਲੈਟੀਨਾ ਬਾਈਕ ‘ਤੇ ਅੰਮ੍ਰਿਤਪਾਲ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਇਆ ਦਿੱਤਾ ਸੀ, ਉਹ ਬਰਾਮਦ ਕਰ ਲਈ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਜਲੰਧਰ ਤੋਂ ਕਰੀਬ 45 ਕਿਲੋਮੀਟਰ ਦੂਰ ਦਾਰਾਪੁਰ ਇਲਾਕੇ ‘ਚੋਂ ਨਹਿਰ ਦੇ ਕੰਢੇ ਲਾਵਾਰਸ ਹਾਲਤ ‘ਚ ਖੜ੍ਹੀ ਪਲੈਟੀਨਾ ਬਾਈਕ ਬਰਾਮਦ ਕੀਤੀ ਹੈ।