● On air now · ਟੀਵੀ ਪੰਜਾਬ

Punjabi News · Since 2013

Breaking

ਪਿੰਡ ਕਾਹਲਵਾਂ ‘ਚ ਕੋਠੇ ਦੀ ਛੱਤ ਤੋਂ ਮਿਲੀ ਨਵਜੰਮੀ ਬੱਚੀ ਨੇ ਤੋੜਿਆ ਦਮ

ਟੀਵੀ ਪੰਜਾਬ ਬਿਊਰੋ- ਬੀਤੇ ਦਿਨੀਂ ਕਪੂਰਥਲਾ ਦੇ ਪਿੰਡ ਕਾਹਲਵਾਂ ਵਿਚ ਇਕ ਕੋਠੇ ਦੀ ਛੱਤ ਤੋਂ ਮਿਲੀ ਨਵਜਨਮੀ ਬੱਚੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕਪੂਰਥਲਾ ਦੇ ਪਿੰਡ ਕਾਹਲਵਾਂ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰ…


ਟੀਵੀ ਪੰਜਾਬ ਬਿਊਰੋ- ਬੀਤੇ ਦਿਨੀਂ ਕਪੂਰਥਲਾ ਦੇ ਪਿੰਡ ਕਾਹਲਵਾਂ ਵਿਚ ਇਕ ਕੋਠੇ ਦੀ ਛੱਤ ਤੋਂ ਮਿਲੀ ਨਵਜਨਮੀ ਬੱਚੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕਪੂਰਥਲਾ ਦੇ ਪਿੰਡ ਕਾਹਲਵਾਂ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਇਥੇ ਕਿਸੇ ਵੱਲੋਂ ਆਪਣੀ ਨਵਜੰਮੀ ਬੱਚੀ ਨੂੰ ਲਿਫ਼ਾਫ਼ੇ ’ਚ ਪਾ ਕੇ ਇਕ ਘਰ ਦੀ ਛੱਤ ’ਤੇ ਸੁੱਟ ਦਿੱਤਾ ਗਿਆ ਸੀ। ਨੌਜਵਾਨ ਪੂਰਨ ਚੰਦ ਨੇ ਇਸ ਬੱਚੀ ਨੂੰ ਕੋਠੇ ਦੀ ਛੱਤ ਤੇ ਪਈ ਨੂੰ ਦੇਖਿਆ ਅਤੇ ਚੁੱਕਿਆ ਸੀ। ਬੱਚੀ ਨੂੰ ਚੁੱਕਦੇ ਸਮੇਂ ਇਸ ਨੌਜਵਾਨ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ।
ਪਿੰਡ ਵਾਸੀ ਇਸ ਬੱਚੀ ਨੂੰ ਗੋਦ ਲੈਣ ਦੀ ਇੱਛਾ ਜਤਾ ਰਹੇ ਸਨ। ਨੰਬਰਦਾਰ ਨਿਰਮਲ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਉਸ ਨੂੰ ਬਚਾਉਣ ਲਈ ਮੌਕੇ ’ਤੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ, ਜਿੱਥੇ ਉਕਤ ਬੱਚੀ ਨੇ ਦਮ ਤੋੜ ਦਿੱਤਾ ਹੈ।  


Filed under