ਅਮਰੀਕੀ ਸੰਸਦ ‘ਚ ਇਕ ਹਜ਼ਾਰ ਬਿਲੀਅਨ ਡਾਲਰ ਦੇ ਬੁਨਿਆਦੀ ਢਾਂਚੇ ਦੀ ਯੋਜਨਾ ਮਨਜ਼ੂਰ

ਵਾਸ਼ਿੰਗਟਨ : ਅਮਰੀਕੀ ਸੰਸਦ ਦੇ ਉਪਰਲੇ ਸਦਨ ਵਿਚ ਸੈਨੇਟ ਨੇ ਇਕ ਹਜ਼ਾਰ ਬਿਲੀਅਨ ਡਾਲਰ ਦੇ ਖਰਚੇ ਦੇ ਬੁਨਿਆਦੀ ਢਾਂਚੇ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਪੈਕੇਜ ਰਾਸ਼ਟਰਪਤੀ ਜੋ ਬਿਡੇਨ ਦੀਆਂ ਤਰਜੀਹਾਂ ਦੇ ਸਿਖਰ ‘ਤੇ ਸੀ। ਇਸ ਮਾਮਲੇ ਵਿਚ, ਦੋਵੇਂ ਪਾਰਟੀਆਂ ਡੈਮੋਕ੍ਰੇਟਸ ਅਤੇ ਰਿਪਬਲਿਕਨਾਂ ਨੇ ਇਕੱਠੇ ਹੋਕੇ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੋਜਨਾ ਦੇ ਪੱਖ ਵਿਚ 69 ਅਤੇ ਵਿਰੋਧ ਵਿੱਚ 30 ਵੋਟਾਂ ਪਈਆਂ।

ਵੱਡੀ ਗਿਣਤੀ ਵਿਚ ਸੰਸਦ ਮੈਂਬਰਾਂ ਨੇ ਆਪਣੇ ਮਤਭੇਦ ਭੁਲਾ ਕੇ ਯੋਜਨਾ ਦੇ ਪੱਖ ਵਿਚ ਵੋਟ ਪਾਈ। ਇਸ ਰਾਹੀਂ ਉਹ ਸੜਕਾਂ, ਬ੍ਰੌਡਬੈਂਡ ਇੰਟਰਨੈਟ, ਪਾਣੀ ਦੀਆਂ ਪਾਈਪ ਲਾਈਨਾਂ ਅਤੇ ਜਨਤਕ ਕਾਰਜਾਂ ਨਾਲ ਜੁੜੇ ਕੰਮਾਂ ਨੂੰ ਤੇਜ਼ ਕਰਨ ਲਈ ਪੈਸੇ ਭੇਜਣ ਲਈ ਤਿਆਰ ਸਨ।

ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਕਿਹਾ ਕਿ ਬਹੁਤ ਸਾਰੇ ਮੁੱਦੇ ਹਨ ਪਰ ਇਹ ਅਮਰੀਕਾ ਲਈ ਬਹੁਤ ਵਧੀਆ ਹੈ।

ਟੀਵੀ ਪੰਜਾਬ ਬਿਊਰੋ