Site icon TV Punjab | Punjabi News Channel

ਦਿੱਲੀ ਕੈਪੀਟਲਸ ਦੀ ਟੀਮ ਨੂੰ ਵੱਡਾ ਝਟਕਾ, ਟੀਮ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਲਿਆ ਆਈਪੀਐਲ ਤੋਂ ਹਟਣ ਦਾ ਫੈਸਲਾ

ਇਸ ਸਾਲ ਆਈਪੀਐਲ ਦੀ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਦਿੱਲੀ ਕੈਪੀਟਲ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਆਈਪੀਐਲ ਤੋਂ ਹਟਣ ਦਾ ਫੈਸਲਾ ਲਿਆ ਹੈ। ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੰਦੇ ਹੋਏ ਅਸ਼ਵਿਨ ਨੇ ਕਿਹਾ ਹੈ ਕਿ ਉਸ ਦਾ ਪਰਿਵਾਰ ਇਸ ਸਮੇਂ ਕੋਵਿਡ -19 ਨਾਲ ਲੜ ਰਿਹਾ ਹੈ ਅਤੇ ਇਸ ਮੁਸ਼ਕਲ ਸਮੇਂ ‘ਚ ਉਹ ਉਨ੍ਹਾਂ ਨਾਲ ਖੜਨਾ ਚਾਹੁੰਦਾ ਹੈ। ਉਨ੍ਹਾਂ ਇਹ ਜਾਣਕਾਰੀ ਕੱਲ੍ਹ ਆਈਪੀਐਲ 2021 ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾਉਣ ਤੋਂ ਬਾਅਦ ਦਿੱਤੀ।

ਅਸ਼ਵਿਨ ਨੇ ਮੈਚ ਤੋਂ ਬਾਅਦ ਟਵੀਟ ਕੀਤਾ, “ਮੈਂ ਕੱਲ ਤੋਂ ਇਸ ਸਾਲ ਦੇ ਆਈਪੀਐਲ ਤੋਂ ਬਰੇਕ ਲੈ ਰਿਹਾ ਹਾਂ। ਮੇਰਾ ਪਰਿਵਾਰ ਇਸ ਸਮੇਂ ਕੋਵਿਡ -19 ਮਹਾਂਮਾਰੀ ਵਿਰੁੱਧ ਲੜ ਰਿਹਾ ਹੈ। ਮੈਂ ਉਨ੍ਹਾਂ ਦੇ ਨਾਲ ਖੜਨਾ ਚਾਹੁੰਦਾ ਹਾਂ ਅਤੇ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਨੂੰ ਹੌਂਸਲਾ ਦੇਣਾ ਚਾਹੁੰਦਾ ਹਾਂ। ਭਵਿੱਖ ਵਿਚ ਸਥਿਤੀ ‘ਚ ਸੁਧਾਰ ਹੁੰਦੀਆਂ ਹੀ ਮੈਂ ਮੈਦਾਨ ‘ਚ ਵਾਪਸੀ ਬਾਰੇ ਸੋਚ ਸਕਦਾ ਹਾਂ। ਧੰਨਵਾਦ।”

ਇਸ ਤੋਂ ਪਹਿਲਾਂ, ਅਸ਼ਵਿਨ ਨੇ 23 ਅਪ੍ਰੈਲ ਨੂੰ ਆਪਣੇ ਟਵੀਟ ਵਿੱਚ ਕਿਹਾ ਸੀ ਕਿ ਉਹ ਕੋਰੋਨਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਲਈ ਜਿਵੇਂ ਵੀ ਹੋਵੇ ਸਪੋਰਟ ਕਰਨਗੇ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ, “ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਇਹ ਵਾਇਰਸ ਕਿਸੇ ਨੂੰ ਵੀ ਬਖਸ਼ਦਾ ਨਹੀਂ ਹੈ ਅਤੇ ਮੈਂ ਇਸ ਲੜਾਈ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਹਾਂ। ਜੇਕਰ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਇਸ ਲੜਾਈ ਵਿੱਚ ਮੇਰੀ ਮਦਦ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਦੱਸੋ। ਮੈਂ ਇਸ ਦੀ ਮਦਦ ਕਰਾਂਗਾ। ਮੇਰੇ ਵਲੋਂ ਜਿੰਨਾ ਸੰਭਵ ਹੋ ਸਕੇ।”

ਆਪਣੇ ਇਕ ਹੋਰ ਟਵੀਟ ‘ਚ ਉਸ ਨੇ ਇਸ ਮੁਸ਼ਕਲ ਸਮੇਂ ਦੌਰਾਨ ਦੇਸ਼ ਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ, “ਇਸ ਸਮੇਂ ਮੇਰੇ ਦੇਸ਼ ਦੀ ਸਥਿਤੀ ਨੂੰ ਵੇਖਦਿਆਂ ਮੇਰਾ ਦਿਲ ਬਹੁਤ ਦੁਖੀ ਹੈ। ਮੈਂ ਸਿਹਤ ਸੰਭਾਲ ਖੇਤਰ ਨਾਲ ਜੁੜਿਆ ਨਹੀਂ ਹਾਂ, ਪਰ ਇਸ ਮੁਸ਼ਕਲ ਸਮੇਂ ਤੇ ਉਹ ਜਿਸ ਢੰਗ ਨਾਲ ਕੰਮ ਕਰ ਰਹੇ ਹਨ, ਉਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਸਥਿਤੀ ਵਿੱਚ ਪੂਰੀ ਚੌਕਸੀ ਰੱਖਣ ਅਤੇ ਆਪਣੀ ਰੱਖਿਆ ਕਰਨ।”

Exit mobile version