● On air now · ਟੀਵੀ ਪੰਜਾਬ

Punjabi News · Since 2013

Breaking

MS DHONI ਨੇ ਪਰਿਵਾਰ ਨਾਲ ਮਨਾਇਆ ਨਵਾਂ ਸਾਲ, ਸਾਕਸ਼ੀ ਨੇ ਇੰਸਟਾਗ੍ਰਾਮ ‘ਤੇ ਅਪਲੋਡ ਕੀਤੀ ਵੀਡੀਓ

ਚੇਨਈ ਸੁਪਰ ਕਿੰਗਜ਼ (CSK) ਦੇ ਕਪਤਾਨ ਐਮਐਸ ਧੋਨੀ ਨੇ ਆਪਣੀ ਪਤਨੀ ਸਾਕਸ਼ੀ ਅਤੇ ਬੇਟੀ ਜੀਵਾ ਨਾਲ 2024 ਦਾ ਨਵਾਂ ਸਾਲ ਮਨਾਇਆ। ਤਸਵੀਰ ‘ਚ ਐੱਮਐੱਸ ਧੋਨੀ ਦੀ ਲਾਡਲੀ ਬੇਟੀ ਜ਼ੀਵਾ ਨਵੇਂ ਸਾਲ ‘ਤੇ ਐੱਮਐੱਸ ਧੋਨੀ ਨੂੰ ਕਿੱਸ ਕਰਦੀ ਨਜ਼ਰ ਆ ਰਹੀ…


ਚੇਨਈ ਸੁਪਰ ਕਿੰਗਜ਼ (CSK) ਦੇ ਕਪਤਾਨ ਐਮਐਸ ਧੋਨੀ ਨੇ ਆਪਣੀ ਪਤਨੀ ਸਾਕਸ਼ੀ ਅਤੇ ਬੇਟੀ ਜੀਵਾ ਨਾਲ 2024 ਦਾ ਨਵਾਂ ਸਾਲ ਮਨਾਇਆ। ਤਸਵੀਰ ‘ਚ ਐੱਮਐੱਸ ਧੋਨੀ ਦੀ ਲਾਡਲੀ ਬੇਟੀ ਜ਼ੀਵਾ ਨਵੇਂ ਸਾਲ ‘ਤੇ ਐੱਮਐੱਸ ਧੋਨੀ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ।

ਸਾਕਸ਼ੀ ਨੇ ਆਪਣੇ ਪਿਆਰਿਆਂ ਨਾਲ ਨਵੇਂ ਸਾਲ ਦੇ ਜਸ਼ਨਾਂ ਦੀ ਇੱਕ ਛੋਟੀ ਜਿਹੀ ਝਲਕ ਪੋਸਟ ਕੀਤੀ। ਹਰ ਕੋਈ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਆਉਣ ਵਾਲੇ ਸੀਜ਼ਨ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਧੋਨੀ ਆਪਣੇ ਪਰਿਵਾਰ ਨਾਲ ਦੁਬਈ ‘ਚ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ।

ਆਈਪੀਐਲ 2024 ਦੀ ਮਿਨੀ-ਨਿਲਾਮੀ ਦੁਬਈ ਵਿੱਚ ਹੋਈ, ਜਿੱਥੇ ਸਾਬਕਾ ਭਾਰਤੀ ਕਪਤਾਨ ਨੂੰ ਹਾਲ ਹੀ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਦੇਖਿਆ ਗਿਆ।

ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਸਾਕਸ਼ੀ ਦੇ ਪੋਸਟ ਕੈਪਸ਼ਨ ਵਿੱਚ ਲਿਖਿਆ ਹੈ, ‘ਅਸੀਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ! ਤੁਹਾਡਾ ਆਉਣ ਵਾਲਾ ਸਾਲ ਸ਼ਾਨਦਾਰ ਹੋਵੇ।

 

View this post on Instagram

 

A post shared by Sakshi Singh (@sakshisingh_r)

ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮਐਸ ਧੋਨੀ ਨੇ ਵੀ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀ ਕ੍ਰਿਸਮਿਸ ਦੇ ਇਸ ਸਮਾਗਮ ‘ਚ ਪਰਿਵਾਰ ਸਮੇਤ ਮੌਜੂਦ ਸਨ।

ਇਨ੍ਹਾਂ ਸਾਰਿਆਂ ਦੀਆਂ ਕ੍ਰਿਸਮਸ ਟ੍ਰੀ ਦੇ ਸਾਹਮਣੇ ਪੋਜ਼ ਦਿੰਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

 


Filed under