ਚੰਡੀਗੜ੍ਹ- ਨਸ਼ਾ ਮਾਮਲੇ ‘ਚ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ ਲੈ ਕੇ ਆਏ ਅਕਾਲੀ ਨੇਤਾ ਬਿਕਰਮ ਮਜੀਠੀਆ ਬੁੱਧਵਾਰ ਨੂੰ ਐੱਸ.ਆਈ.ਟੀ ਅੱਗੇ ਪੇਸ਼ ਹੋਏ.ਮਜੀਠੀਆ ਨੇ ਕਿਹਾ ਕੀ ਕਮੇਟੀ ਵਲੋ ਪੁੱਛੇ ਗਏ ਸਵਾਲਾਂ ਦੇ ਉਨ੍ਹਾਂ ਨੇ ਜਵਾਬ ਦਿੱਤੇ ਹਨ.ਅਕਾਲੀ ਆਗੂ ਨੇ ਕਿਹਾ ਕੀ ਉਨ੍ਹਾਂ ਖਿਲਾਫ ਕੇਸ ਚ ਕੁੱਝ ਨਹੀਂ ਹੈ,ਸਾਜਿਸ਼ ਤਹਿਤ ਉਨ੍ਹਾਂ ਨੂੰ ਫੰਸਾਇਆ ਜਾ ਰਿਹਾ ਹੈ.
ਮਜੀਠੀਆ ਨੇ ਦੱਸਿਆ ਕੀ ਜਾਂਚ ਕਮੇਟੀ ਵਲੋਂ ਪੁੱਛੇ ਗਏ ਸਵਾਲਾਂ ਦਾ ਉਨ੍ਹਾਂ ਨੇ ਤਸੱਲੀ ਬਖਸ਼ ਜਵਾਬ ਦਿਤੇ ਹਨ.ਇਸਦੇ ਨਾਲ ਹੀ ਉਨ੍ਹਾਂ ਪੁਲਿਸ ਵਲੋਂ ਬਣਾਏ ਕੇਸ ਅਤੇ ਪੂਰੇ ਕੇਸ ਚ ਕਾਂਗਰਸੀ ਨੇਤਾਵਾਂ ਦੇ ਦਬਾਅ ਦਾ ਵੀ ਜ਼ਿਕਰ ਕੀਤਾ.ਮਜੀਠੀਆ ਨੇ ਐੱਸ.ਆਈ.ਟੀ ਨੂੰ ਕਿਹਾ ਕੀ ਨਵਜੋਤ ਸਿੱਧੂ ਦੇ ਦਬਾਅ ਹੇਠ ਸਿਧਾਰਥ ਚਟੋਪਾਧਿਆਏ ਨੂੰ ਡੀ.ਜੀ.ਪੀ ਲਗਾ ਕੇ ਬਦਲਾਖੌਰੀ ਤਹਿਤ ਕਾਰਵਾਈ ਕੀਤੀ ਗਈ ਹੈ.ਉਨ੍ਹਾਂ ਕਿਹਾ ਕੀ ਇਸ ਤੋਂ ਪਹਿਲਾਂ ਵੀ ਹਾਈਕੋਰਟ ਚ ਪੇਸ਼ ਕੀਤੀ ਗਈ ਰਿਪੋਰਟਾਂ ਚ ਹਾਈਕੋਰਟ ਨੇ ਧੱਕੇਸ਼ਾਹੀ ਨਾ ਕਰਨ ਦੀ ਹਿਦਾਇਤ ਦਿੱਤੀ ਸੀ.ਮਜੀਠੀਆ ਨੇ ਮੌਜੂਦਾ ਜਾਂਚ ਟੀਮ ਨੂੰ ਪੁਰਾਣੀਆਂ ਜਾਂਚ ਰਿਪੋਰਟਾਂ ਨੂੰ ਵੀ ਅਧਾਰ ਬਨਾਉਣ ਲਈ ਕਿਹਾ ਹੈ.