ਚੰਡੀਗੜ੍ਹ- ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਪੁਲਿਸ ਨਾਲ ਲੂਕਣ ਮੀਟੀ ਖੇਡਣ ਵਾਲੇ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਅਦਾਲਤ ਪਹੁੰਚ ਗਏ ਨੇ.ਨਸ਼ੇ ਮਾਮਲੇ ‘ਤੇ ਮੁਹਾਲੀ ਥਾਣੇ ਚ ਦਰਜ ਐੱਫ.ਆਈ.ਆਰ ਦੇ ਤਹਿਤ ਗ੍ਰਿਫਤਾਰੀ ਤੋਂ ਬਚਣ ਲਈ ਅਕਾਲੀ ਨੇਤਾ ਮਜੀਠੀਆ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਹੈ.ਮਿਲੀ ਜਾਣਕਾਰੀ ਮੁਤਾਬਿਕ ਮਜੀਠੀਆ ਨੇ ਅਦਾਲਤ ਚ ਲਾਈ ਅਰਜ਼ੀ ਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ.ਬਕੌਲ ਮਜੀਠੀਆ ਇਹ ਕੇਸ ਸਿਆਸੀ ਰੰਜਿਸ਼ ਤਹਿਤ ਕੀਤਾ ਗਿਆ ਹੈ ਅਤੇ ਪੁਲਿਸ ਕੋਲ ਉਨ੍ਹਾਂ ਖਿਲਾਫ ਕੋਈ ਸਬੂਤ ਨਹੀਂ ਹੈ.ਓਧਰ ਚੰਨੀ ਸਰਕਾਰ ਨੇ ਅਕਾਲੀ ਦਲ ਦੇ ਇਲਜ਼ਾਮਾਂ ਨੂੰ ਗਲਤ ਦੱਸ ਪੂਰੀ ਕਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ ਹੈ.
ਅਗਾਊਂ ਜ਼ਮਾਨਤ ਲਈ ਅਦਾਲਤ ਗਏ ਮਜੀਠੀਆ,ਪਰਚੇ ਨੂੰ ਦੱਸਿਆ ਗਲਤ
