ਤਮਿਲਨਾਡੂ- ਤਮਿਲਨਾਡੂ ਤੋਂ ਬੁਰੀ ਖਬਰ ਮਿਲੀ ਹੈ.ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਦੀ ਹੈਲੀਕਾਪਟਰ ਦੁਰਘਟਨਾ ‘ਚ ਮੌਤ ਹੋ ਗਈ ਹੈ.ਉਨ੍ਹਾਂ ਦੀ ਪਤਨੀ ਦੀ ਜਾਨ ਵੀ ਇਸ ਹਾਦਸੇ ਚ ਬੱਚ ਨਾ ਸਕੀ.ਹੈਲੀਕਾਪਟਰ ‘ਚ ਕੁੱਲ 11 ਲੋਕਾਂ ਦੀ ਮੌਤ ਹੋਈ ਹੈ.
.ਇਸ ਘਟਨਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਫਸੋਸ ਪ੍ਰਕਟ ਕੀਤਾ ਹੈ.
ਮ੍ਰਿਤਕਾ ‘ਚ ਬਿਪਿਨ ਰਾਵਤ ਦੇ ਨਾਲ ਉਨ੍ਹਾਂ ਦੀ ਪਤਨੀ ਮਧੁਲੀਕਾ ਰਾਵਤ,ਬ੍ਰਿ. ਐੱਲ.ਐੱਸ ਲਿੱਧੜ.ਲੈ. ਕਰਨਲ ਹਰਜਿੰਦਰ ਸਿੰਘ,ਨਾਇਕ ਗੁਰਸੇਵਕ ਸਿੰਘ,ਨਾਇਕ ਜਤਿੰਦਰ ਕੁਮਾਰ,ਲਾਂਸ ਨਾਇਕ ਵਿਵੇਕ ਕੁਮਾਰ,ਲਾਂਸ ਨਾਇਕ ਬੀ.ਸਾਈ ਤੇਜਾ ਅਤੇ ਹਵਲਦਾਰ ਸਤਪਾਲ ਸਮੇਤ ਹੋਰ ਲੋਕ ਸ਼ਾਮਿਲ ਸਨ.
ਨਹੀਂ ਰਹੇ ਸੀ.ਡੀ.ਐੱਸ ਬਿਪਿਨ ਰਾਵਤ,ਪਤਨੀ ਦੀ ਵੀ ਹੋਈ ਮੌਤ
