ਡੈਸਕ- ਸਰਕਾਰ ਚਾਹੇ ਕੋਈ ਵੀ ਹੋਵੇ, ਪਾਰਟੀ ਚਾਹੇ ਕਿਹੜੀ ਹੋਵੇ, ਸੱਤਾ ਚ ਕਾਬਿਜ਼ ਹੋਣ ਤੋਂ ਬਾਅਦ ਹਰ ਕੋਈ ਮਲਾਈ ਖਾਂਦਾ ਹੈ ।ਕਰਨਾਟਕ ਦੇ ਵਿੱਚ ਭਾਜਪਾ ਵਿਧਾਇਕ ਦੇ ਬੇਟੇ ਦੀ ਕਰਤੂਤ ਸਾਹਮਨੇ ਆਈ ਹੈ । ਕਰਨਾਟਕ ਵਿਚ ਲੋਕ ਕਮਿਸ਼ਨ ਨੇ ਭਾਜਪਾ ਵਿਧਾਇਕ ਮਦਲ ਵਿਰੁਪਕਸ਼ੱਪਾ ਦੇ ਪੁੱਤਰ ਪ੍ਰਸ਼ਾਂਤ ਕੁਮਾਰ ਨੂੰ 40 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਪ੍ਰਸ਼ਾਂਤ ਦੇ ਪਿਤਾ ਦੇ ਬੰਗਲੌਰ ਸਥਿਤ ਕਰਨਾਟਕ ਸੋਪ ਐਂਡ ਡਿਟਰਜੈਂਟ ਲਿਮਟਿਡ ਦਫਤਰ ਤੋਂ ਹੋਈ। ਇਸ ਦੇ ਬਾਅਦ ਲੋਕਾਯੁਕਤ ਅਧਿਕਾਰੀ ਪ੍ਰਸ਼ਾਂਤ ਦੇ ਘਰ ਪਹੁੰਚੇ। ਇਥੇ ਉਨ੍ਹਾਂ ਨੂੰ 6 ਕਰੋੜ ਦਾ ਨਕਦ ਮਿਲਿਆ। ਗਿਣਤੀ ਕਰਨ ਦੇ ਬਾਅਦ ਅਫਸਰਾਂ ਨੇ ਨੋਟਾਂ ਦੇ ਬੰਡਲ ਬਿਸਤਰ ‘ਤੇ ਰੱਖ ਦਿੱਤੇ।
ਲੋਕਾਯੁਕਤ ਅਧਿਕਾਰੀਆਂ ਮੁਤਾਬਕ ਪ੍ਰਸ਼ਾਂਤ ਕਰਨਾਟਕ ਐਡਮਨੀਸਟ੍ਰੇਟਿਵ ਸਰਵਿਸ ਦੇ 2008 ਦੇ ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਨੇ ਸਾਬੁਣ ਤੇ ਹੋਰ ਡਿਟਰਜੈਂਟ ਬਣਾਉਣ ਲਈ ਕੱਚੇ ਮਾਲ ਨੂੰ ਖਰੀਦਣ ਦੀ ਡੀਲ ਲਈ ਇਕ ਠੇਕੇਦਾਰ ਤੋਂ 80 ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਜਿਸ ਦੇ ਬਾਅਦ ਠੇਕੇਦਾਰ ਨੇ ਇਸ ਦੀ ਸ਼ਿਕਾਇਤ ਲੋਕ ਕਮਿਸ਼ਨ ਨੂੰ ਦਿੱਤੀ ਜਿਸ ਦੇ ਬਾਅਦ ਪ੍ਰਸ਼ਾਂਤ ਨੂੰ ਰੰਗੇ ਹੱਥੀਂ ਫੜਨ ਲਈ ਯੋਜਨਾ ਬਣਾਈ ਗਈ।
ਅਧਿਕਾਰੀ ਨੇ ਦੱਸਿਆ ਕਿ KSDL ਦੇ ਚੇਅਰਮੈਨ ਤੇ ਭਾਜਪਾ ਵਿਧਾਇਕ ਮਦਲ ਵਿਰੁਪਕਸ਼ੱਪਾ ਵੱਲੋਂ ਇਹ ਰਕਮ ਲਈ ਗਈ ਹੈ। ਇਸ ਲਈ ਰਿਸ਼ਵਤ ਲੈਣ ਦੇ ਮਾਮਲੇ ਵਿਚ ਪਿਤਾ ਤੇ ਪੁੱਤਰ ਦੋਵੇਂ ਦੋਸ਼ੀ ਹਨ। ਦੂਜੇ ਪਾਸੇ ਪ੍ਰਸ਼ਾਂਤ ਦੇ ਪਿਤਾ ਮਦਲ ਵਿਰੁਪਕਸ਼ੱਪਾ ਕਰਨਾਟਕ ਦੇ ਦਾਵਣਗੇਰੇ ਜ਼ਿਲ੍ਹੇ ਦੇ ਚੰਨਾਗਿਰੀ ਤੋਂ ਵਿਧਾਇਕ ਹਨ। ਉੁਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੀ ਜਾਣਕਾਰੀ ਮੈਨੂੰ ਮੀਡੀਆ ਜ਼ਰੀਏ ਮਿਲੀ। ਇਸ ਬਾਰੇ ਮੈਂ ਆਪਣੇ ਪੁੱਤਰ ਨਾਲ ਗੱਲ ਨਹੀਂ ਕੀਤੀ ਹੈ ਕਿਉਂਕਿ ਉਹ ਹੁਣ ਲੋਕ ਕਮਿਸ਼ਨ ਦੀ ਕਸਟੱਡੀ ਵਿਚ ਹੈ। ਮੈਂ ਕਿਸੇ ਟੈਂਡਰ ਵਿਚ ਸ਼ਾਮਲ ਨਹੀਂ ਹਾਂ।