ਲੁਧਿਆਣਾ- ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਦੀ ਰੈਲੀ ਦੌਰਾਨ ਆਪਣੇ ਨਵੇਂ ਜੋਸ਼ ਅਤੇ ਦਮਖਮ ਦਾ ਪ੍ਰਕਟਾਵਾ ਕਰ ਦਿੱਤਾ ਹੈ.ਪਾਰਟੀ ਨੇ ਲੁਧਿਆਣਾ ਰੈਲੀ ਦੌਰਾਨ ਦੋ ਦਰਜਨ ਦੇ ਕਰੀਬ ਸ਼ਖਸੀਅਤਾਂ ਨੂੰ ਪਾਰਟੀ ਚ ਸ਼ਾਮਿਲ ਕਰ ਚੁਣਾਵੀ ਸ਼ੰਖਨਾਦ ਕਰ ਦਿੱਤਾ ਹੈ.ਸਾਬਕਾ ਆਈ.ਏ.ਐੱਸ ਅਫਸਰ ਆਰ.ਐੱਸ ਲੱਧੜ,ਗਾਇਕ ਬੂਟਾ ਮੁਹੰਮਦ ਅਤੇ ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਬੰਗਾ ਸਮੇਤ 20 ਹੋਰ ਨੇਤਾਵਾਂ ਨੇ ਭਾਰਤੀ ਜਨਤਾ ਪਾਰਟੀ ਦਾ ਲੜ ਫੜ ਲਿਆ ਹੈ.ਭਾਜਪਾ ਨੇ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਨੇਤਾਵਾਂ ਨੂੰ ਸ਼ਾਮਿਲ ਕਰ ਪੰਜਾਬ ਦੀ ਸਿਆਸਤ ਚ ਆਪਣੇ ਪੈਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ.
ਲੁਧਿਆਣਾ ਰੈਲੀ ਚ ਸ਼ਾਮਿਲ ਹੋਣ ਵਾਲੇ ਨੇਤਾਵਾਂ ਚ ਗੋਤਮ ਗਿਰੀਸ਼ ਲੱਧੜ,ਦਲਜੀਤ ਸਿੰਘ ਸੋਢੀ,ਅਮਿਤ ਮੋਦਗਿੱਲ,ਜਸਵੀਰ ਸਿੰਘ ਮਹਿਰਾਜ.ਹਰਪਾਲ ਸਿੰਘ ਜੱਲਾ,ਗਾਇਕ ਹਾਕਮ ਬਖਤੜੀ ਵਾਲਾ,ਗਾਇਕ ਮਲਕੀਤ ਸਿੰਘ ਮੰਗਾ,ਰੁਪਿੰਦਰ ਸਿੰਘ ਸੰਧੂ,ਮਹੰਤ ਭੰਗੂ ਸਵਾਮੀ,ਅਸ਼ੋਕ ਬਾਠ ਸਾਬਕਾ ਪੁਲਿਸ ਅਫਸਰ,ਪਰਮਜੀਤ ਸਿੰਘ ਖਾਲਸਾ,ਸ਼ਾਮ ਲਾਲ ਮਹੇਸ਼ੀ ਅਤੇ ਸੁਭਾਸ਼ ਬਾਠ ਸਮੇਤ ਕਈ ਹੋਰ ਅਫਸਰ ਅਤੇ ਸਮਾਜ ਸੇਵੀ ਸ਼ਾਮਿਲ ਹਨ.
ਭਾਜਪਾ ਦੀ ਰੈਲੀ ‘ਚ ਸਿਆਸੀ ਝਟਕੇ,ਅਫਸਰ,ਸਾਬਕਾ ਵਿਧਾਇਕ ਅਤੇ ਗਾਇਕਾਂ ਨੇ ਫੜਿਆ ‘ਕਮਲ’
