ਡੈਸਕ- ਲੁਧਿਆਣਾ ਦੀ ਅਦਾਲਤ ਤੋਂ ਇਕ ਵਾਰ ਫਿਰ ਧਮਾਕੇ ਦੀ ਖਬਰ ਆ ਰਹੀ ਹੈ । ਇਸ ਵਾਰ ਧਮਾਕਾ ਨਿਊ ਕੋਰਟ ਕੰਪਲੈਕਸ ਚ ਹੋਇਆ ਦੱਸਿਆ ਜਾ ਰਿਹਾ ਹੈ । ਧਮਾਕੇ ਦੀ ਆਵਾਜ਼ ਸੁਣ ਕੇ ਕੰਪਲੈਕਸ ਚ ਹਫਵਾ ਦਫੜੀ ਮੱਚ ਗਈ ।ਪੁਲਸ ਵਲੋਂ ਬਿਲਡਿੰਗ ਸਮੇਤ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ । ਖਬਰ ਲਿਖੇ ਜਾਣ ਤਕ ਫਿਲਹਾਲ ਕੋਈ ਜਾਨੀ ਮਾਲੀ ਨੁਕਸਾਨ ਦੀ ਇਤਲਾਹ ਨਹੀਂ ਮਿਲੀ ਹੈ ।ਜ਼ਿਕਰਯੋਗ ਹੈ ਮਿ ਗਰਮੀ ਦੀ ਛੁੱਟੀਆਂ ਕਾਰਣ ਪਹਿਲਾਂ ਤੋਂ ਹੀ ਕੋਰਟ ਕੰਪਲੈਕਸ ਬੰਦ ਸੀ ।ਸਿਰਫ ਕੁੱਝ ਖਾਸ ਕੇਸਾਂ ਦੀ ਸੁਣਵਾਈ ਅਦਾਲਤਾਂ ਚ ਚੱਲ ਰਹੀ ਹੈ ।ਜਿਸ ਕਾਰਣ ਵੱਡਾ ਨੁਕਸਾਨ ਹੋਣ ਵੀ ਬਚ ਗਿਆ ।
ਲੁਧਿਆਣਾ ਦੇ ਨਿਊ ਕੋਰਟ ਕੰਪਲੈਕਸ ‘ਚ ਧਮਾਕਾ, ਬਿਲਡਿੰਗ ਕੀਤੀ ਸੀਲ
