Surrey- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਬੀਤੇ ਜੁਲਾਈ ਮਹੀਨੇ ਸਰੀ ’ਚ ਕੈਨੇਡਾ-ਸੰਯੁਕਤ ਰਾਜ ਦੀ ਸਰਹੱਦ ਪਾਰ ਕਰਦੇ ਹੋਏ ਇੱਕ ਟਰੱਕ ਤੋਂ ਲਗਭਗ 65 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਸੀ ਜਿਸ ਦੇ ਨਤੀਜੇ ਵਜੋਂ ਕਈ ਅਪਰਾਧਿਕ ਦੋਸ਼ਾਂ ਦੀ ਸਿਫ਼ਾਰਸ਼ ਕੀਤੀ ਗਈ ਸੀ।
ਬਾਰਡਰ ਅਫਸਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ 16 ਜੁਲਾਈ ਨੂੰ ਜਦੋਂ ਇੱਕ ਵਪਾਰਕ ਟਰੱਕ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਇੱਕ ਡਿਟੈਕਟਰ ਕੁੱਤੇ ਨੇ ਚਾਰ ਬਕਸਿਆਂ ਦੀ ਪਹਿਚਾਣ ਕੀਤੀ, ਜਿਨ੍ਹਾਂ ’ਚੋਂ ਨਸ਼ੀਲੇ ਪਦਾਰਥ ਮਿਲੇ। ਸੀ. ਬੀ. ਐੱਸ. ਓ. ਦੇ ਅਨੁਸਾਰ, ਟਰੱਕ ਕੈਲਗਰੀ ਲਈ ਸੁੱਕੇ ਮਾਲ ਦੀ ਇੱਕ ਖੇਪ ਲੈ ਕੇ ਜਾ ਰਿਹਾ ਸੀ।
ਐਡਮਿੰਟਨ ਨਿਵਾਸੀ ਡਰਾਈਵਰ ਨੂੰ ਬੀ.ਸੀ. ਆਰ. ਸੀ. ਐੱਮ. ਪੀ. ਫੈਡਰਲ ਸੀਰੀਅਸ ਅਤੇ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਹਿਰਾਸਤ ’ਚ ਲੈ ਲਿਆ ਗਿਆ। ਬੀ. ਸੀ. ਆਰ. ਸੀ. ਐੱਮ. ਪੀ. ਐੱਫ. ਐੱਸ. ਓ. ਸੀ. ਹੁਣ ਨਿਯੰਤਰਿਤ ਡਰੱਗਜ਼ ਐਂਡ ਸਬਸਟੈਂਸ ਐਕਟ ਦੇ ਤਹਿਤ ਬਹੁਤ ਸਾਰੇ ਅਪਰਾਧਿਕ ਦੋਸ਼ਾਂ ਦੀ ਸਿਫ਼ਾਰਸ਼ ਕਰ ਰਿਹਾ ਹੈ।
ਬੁੱਧਵਾਰ ਦੀ ਪ੍ਰੈੱਸ ਰਿਲੀਜ਼ ’ਚ ਸੀ. ਬੀ. ਐੱਸ. ਏ. ਦੇ ਪ੍ਰਸ਼ਾਂਤ ਖੇਤਰ ਦੀ ਖੇਤਰੀ ਡਾਇਰੈਕਟਰ ਜਨਰਲ ਨੀਨਾ ਪਟੇਲ ਨੇ ਕਿਹਾ ਕਿ ਅੱਜ ਐਲਾਨੀ ਕੋਕੀਨ ਜ਼ਬਤ ਸਾਡੇ ਸੀ. ਬੀ. ਐੱਸ. ਏ. ਅਫਸਰਾਂ ਅਤੇ ਖੋਜੀ ਕੁੱਤੇ ਦੀ ਸਖਤ ਮਿਹਨਤ ਅਤੇ ਮੁਹਾਰਤ ਦਾ ਸਿੱਧਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੈਸੀਫਿਕ ਹਾਈਵੇ ਵਪਾਰਕ ਬੰਦਰਗਾਹ ’ਤੇ ਟੀਮ ’ਤੇ ਮਾਣ ਹੈ ਅਤੇ ਆਰ. ਸੀ. ਐੱਮ. ਪੀ. ਨਾਲ ਸਾਡੀ ਕੀਮਤੀ ਭਾਈਵਾਲੀ ’ਤੇ ਮਾਣ ਹੈ ਕਿਉਂਕਿ ਅਸੀਂ ਆਪਣੇ ਭਾਈਚਾਰਿਆਂ ਦੀ ਸੁਰੱਖਿਆ ਲਈ ਇਕੱਠੇ ਕੰਮ ਕਰਦੇ ਹਾਂ ਅਤੇ ਕੈਨੇਡਾ ਦੇ ਕਾਨੂੰਨਾਂ ਨੂੰ ਤੋੜਨ ਵਾਲਿਆਂ ਨੂੰ ਜਵਾਬਦੇਹ ਠਹਿਰਾਉਂਦੇ ਹਾਂ।