Site icon TV Punjab | Punjabi News Channel

ਬ੍ਰਿਟਿਸ਼ ਫੌਜੀ ’ਤੇ ਲੱਗੇ ਕੈਨੇਡੀਅਨ ਕਾਰੋਬਾਰੀ ਦੀ ਹੱਤਿਆ ਦੇ ਦੋਸ਼

ਬਿ੍ਰਟਿਸ਼ ਫੌਜੀ ’ਤੇ ਲੱਗੇ ਕੈਨੇਡੀਅਨ ਕਾਰੋਬਾਰੀ ਦੀ ਹੱਤਿਆ ਦੇ ਦੋਸ਼

Toronto- ਕੈਨੇਡਾ ਦੇ ਟੋਰਾਂਟੋ ’ਚ ਇੱਕ ਬ੍ਰਿਟਿਸ਼ ਸੈਨਿਕ ਨੂੰ ਹੱਤਿਆ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਨੇ ਬੀਤੇ ਦਿਨੀਂ ਇਹ ਗੱਲ ਆਖੀ ਸੀ ਕਿ ਉਨ੍ਹਾਂ ਨੇ ਯੂ. ਕੇ. ਦੇ ਕਰੇਗ ਗਿਬਸਨ ’ਤੇ ਟੋਰਾਂਟੋ ਸ਼ਹਿਰ ’ਚ ਇੱਕ 38 ਸਾਲਾ ਕਾਰੋਬਾਰੀ ਦੀ ਮੌਤ ਦੇ ਮਾਮਲੇ ’ਚ ਸੈਕਿੰਡ ਡਿਗਰੀ ਹੱਤਿਆ ਦਾ ਦੋਸ਼ ਲਗਾਇਆ ਹੈ।
ਸ਼ੱਕੀ ਦੇ ਬਾਰੇ ’ਚ ਕੀਤੇ ਗਏ ਸਵਾਲਾਂ ਦੇ ਜਵਾਬ ’ਚ ਬਿ੍ਰਟਿਸ਼ ਫੌਜ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਟੋਰਾਂਟੋ ’ਚ ਇੱਕ ਬਿ੍ਰਟਿਸ਼ ਸੈਨਿਕ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ ਉਸ ਦੇ ਵਿਰੁੱਧ ਹੱਤਿਆ ਦੇ ਦੋਸ਼ ਲੱਗੇ ਹਨ।
ਕਰੈਗ ਗਿਬਸਨ ਨਾਮੀ ਉਕਤ 28 ਸਾਲਾ ਫੌਜੀ ਨੇੇ ਬੀਤੀ 28 ਅਗਸਤ ਨੂੰ ਰਾਤੀਂ ਕਰੀਬ 11.30 ਵਜੇ ਟੋਰਾਂਟੋ ਸ਼ਹਿਰ ਦੇ ਕੇਂਦਰ ’ਚ ਬ੍ਰੈਟ ਸ਼ੈਫੀਲਡ ਨਾਮੀ ਕਾਰੋਬਾਰੀ ’ਤੇ ਹਮਲਾ ਕੀਤਾ ਸੀ। ਹਮਲੇ ਤੋਂ ਬਾਅਦ ਸ਼ੈਫੀਲਡ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖ਼ਲ ਕਾਰਇਆ ਗਿਆ, ਜਿੱਥੇ ਦੋ ਦਿਨਾਂ ਮਗਰੋਂ ਉਸ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਗਿਬਸਨ ਨੂੰ ਸੋਮਵਾਰ ਨੂੰ ਇਸ ਹੱਤਿਆ ਦੇ ਸੰਬੰਧ ’ਚ ਅਦਾਲਤ ’ਚ ਪੇਸ਼ ਕੀਤਾ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਗਿਬਸਨ ਨੇ ਘਟਨਾ ਵਾਲੇ ਦਿਨ ਸ਼ਰਾਬ ਪੀਤੀ ਹੋਈ ਸੀ।
ਬਿ੍ਰਟਿਸ਼ ਫੌਜ ਦੇ ਬੁਲਾਰੇ ਨੇ ਦੁੱਖ ਦੀ ਇਸ ਘੜੀ ’ਚ ਪੀੜਤ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਆਖਿਆ ਕਿ ਕੈਨੇਡੀਅਨ ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਇਸ ਲਈ ਉਨ੍ਹਾਂ ਵਲੋਂ ਹੋਰ ਕੋਈ ਟਿੱਪਣੀ ਨਹੀਂ ਕੀਤੀ ਜਾਵੇਗੀ।
ਪੀੜਤ ਸ਼ੈਫੀਲਡ ਦੇ ਦੋਸਤ ਜਸਟਿਨ ਲੇਬਲੈਂਕ ਨੇ ਦੱਸਿਆ ਉਹ ਮੈਨੀਟੋਬਾ ਦਾ ਰਹਿਣ ਵਾਲਾ ਸੀ ਅਤੇ ਕਾਰੋਬਾਰੀ ਮੀਟਿੰਗਾਂ ਅਤੇ ਹੋਰ ਕੰਮਾਂ ਲਈ ਆਪਣੇ ਸਾਥੀਆਂ ਨਾਲ ਟੋਰਾਂਟੋ ’ਚ ਸਨ।

 

Exit mobile version