ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਪੈਰਾਲੰਪਿਕਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਥਲੀਟਾਂ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਪੈਰਾਲੰਪਿਕਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਥਲੀਟਾਂ ਦੀ ਪ੍ਰਸ਼ੰਸਾ ਅਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਨੂੰ ਵੇਖ ਕੇ ਪ੍ਰੇਰਿਤ ਹੋਏ ਹਨ । ਭਾਰਤ ਨੇ ਟੋਕੀਓ ਪੈਰਾਲਿੰਪਿਕਸ ਵਿਚ ਬੇਮਿਸਾਲ ਪ੍ਰਦਰਸ਼ਨ ਕੀਤਾ, ਪੰਜ ਸੋਨ ਤਮਗਿਆਂ ਸਮੇਤ ਬੇਮਿਸਾਲ 19 ਤਗਮੇ ਜਿੱਤੇ ਅਤੇ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਦੇ ਸਟਾਰ ਪੈਰਾ ਖਿਡਾਰੀ ਦੇਸ਼ ਨੂੰ ਬਹੁਤ ਕੁਝ ਦੇ ਸਕਦੇ ਹਨ ਅਤੇ ਉਨ੍ਹਾਂ ਨੂੰ ਖੇਤਰ ਵਿਚ ਬਦਲਾਅ ਲਿਆਉਣ ਦੀ ਅਪੀਲ ਕੀਤੀ।

ਮੋਦੀ ਵੀਰਵਾਰ ਨੂੰ ਪੈਰਾ ਖਿਡਾਰੀਆਂ ਨੂੰ ਮਿਲੇ, ਜਿਸ ਦਾ ਵੀਡੀਓ ਐਤਵਾਰ ਨੂੰ ਜਨਤਕ ਕੀਤਾ ਗਿਆ। ਉਸਨੇ ਇਸ ਵਿਚ ਕਿਹਾ ਕਿ ਮੈਨੂੰ ਤੁਹਾਡੇ ਸਾਰਿਆਂ ਤੋਂ ਪ੍ਰੇਰਣਾ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਹਾਰਨ ਵਾਲੀ ਮਾਨਸਿਕਤਾ ਨੂੰ ਹਰਾ ਦਿੱਤਾ ਹੈ, ਇਹ ਬਹੁਤ ਵੱਡੀ ਗੱਲ ਹੈ। ਤੁਸੀਂ ਸਕੂਲ ਆਦਿ ਜਾ ਸਕਦੇ ਹੋ,ਖੇਡਾਂ ਦੀ ਦੁਨੀਆ ਤੋਂ ਇਲਾਵਾ, ਤੁਸੀਂ ਦੇਸ਼ ਲਈ ਬਹੁਤ ਕੁਝ ਕਰ ਸਕਦੇ ਹੋ ਅਤੇ ਬਦਲਾਅ ਲਿਆਉਣ ਵਿਚ ਸਹਾਇਤਾ ਕਰ ਸਕਦੇ ਹੋ। ਮੋਦੀ ਨੇ ਖਿਡਾਰੀਆਂ ਦੇ ਸਮਰਥਨ ਦਾ ਵਾਅਦਾ ਕਰਦਿਆਂ ਕਿਹਾ ਕਿ ਸਮੁੱਚਾ ਦੇਸ਼ ਖੇਡ ਜਗਤ ਦੀ ਉੱਤਮਤਾ ਪ੍ਰਾਪਤ ਕਰਨ ਦੇ ਸੁਪਨੇ ਨੂੰ ਸਾਂਝਾ ਕਰਦਾ ਹੈ।

ਤੁਸੀਂ ਬਹੁਤ ਕੁਝ ਦੇ ਸਕਦੇ ਹੋ। ਮੋਦੀ ਨੇ ਸੋਨ ਤਗਮਾ ਜੇਤੂ ਬੈਡਮਿੰਟਨ ਖਿਡਾਰੀ ਕ੍ਰਿਸ਼ਨਾ ਨਾਗਰ ਨੂੰ ਕੋਵਿਡ -19 ਯੋਧਿਆਂ ਨੂੰ ਆਪਣਾ ਮੈਡਲ ਸਮਰਪਿਤ ਕਰਨ ਦੇ ਵਿਚਾਰ ਬਾਰੇ ਪੁੱਛਿਆ। ਮੋਦੀ ਨੇ ਕਿਹਾ ਕਿ ਇਹ ਗੱਲ ਮੇਰੇ ਦਿਲ ਨੂੰ ਛੂਹ ਗਈ ਪਰ ਜਦੋਂ ਤੁਸੀਂ ਇਹ ਕੀਤਾ ਤਾਂ ਤੁਸੀਂ ਕੀ ਸੋਚ ਰਹੇ ਸੀ ? ਨਾਗਰ ਨੇ ਕਿਹਾ ਕਿ ਮੈਂ ਸਿਹਤ ਕਰਮਚਾਰੀਆਂ ਨੂੰ ਆਪਣੇ ਆਪ ਦੀ ਪਰਵਾਹ ਕੀਤੇ ਬਿਨਾਂ ਆਪਣਾ ਕੰਮ ਕਰਦੇ ਵੇਖਿਆ, ਇਸ ਤੋਂ ਪ੍ਰੇਰਿਤ ਹੋ ਕੇ ਮੈਂ ਅਜਿਹਾ ਕਿਹਾ।

ਟੀਵੀ ਪੰਜਾਬ ਬਿਊਰੋ