● On air now · ਟੀਵੀ ਪੰਜਾਬ

Punjabi News · Since 2013

Breaking

ਕਾਂਗਰਸ ਦੀ ਸਰਕਾਰ ਆਈ ਤਾਂ ਸਿੱਧੂ ਹੋਣਗੇ ਸੁਪਰ ਸੀ.ਐੱਮ-ਰਵਨੀਤ ਬਿੱਟੂ

ਅੰਮ੍ਰਿਤਸਰ- ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਚੋਣਾ ਦੀ ਇਲੈਕਸ਼ਨ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਵਨੀਤ ਬਿੱਟੂ ਨੇ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ ਚ ਕਾਂਗਰਸ ਮੁੜ ਤੋਂ ਸੱਤਾ ਚ ਆਉਂਦੀ ਹੈ ਤਾਂ ਨਵਜੋਤ ਸਿੱਧੂ ਸੁਪਰ ਸੀ.ਐੱਮ ਦੀ…


ਅੰਮ੍ਰਿਤਸਰ- ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਚੋਣਾ ਦੀ ਇਲੈਕਸ਼ਨ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਵਨੀਤ ਬਿੱਟੂ ਨੇ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ ਚ ਕਾਂਗਰਸ ਮੁੜ ਤੋਂ ਸੱਤਾ ਚ ਆਉਂਦੀ ਹੈ ਤਾਂ ਨਵਜੋਤ ਸਿੱਧੂ ਸੁਪਰ ਸੀ.ਐੱਮ ਦੀ ਭੁਮਿਕਾ ਨਿਭਾੳਣਗੇ.ਤਹੁਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਬਿੱਟੂ ਲਗਾਤਾਰ ਸਿੱਧੂ ਖਿਲਾਫ ਬਿਆਨਬਾਜੀ ਕਰਦੇ ਰਹੇ ਹਨ.
ਬਿੱਟੂ ਨੇ ਸੁਪਰ ਸੀ.ਐੱਮ ਦੀ ਵਿਆਖਿਆ ਕਰਦਿਆਂ ਕਿਹਾ ਕਿ ਪਹਿਲਾਂ ਵਾਂਗ ਸਿੱਧੂ ਬਤੌਰ ਕਾਂਗਰਸ ਪ੍ਰਧਾਨ ਚੰਨੀ ਸਰਕਾਰ ਦੀ ਅਗਵਾਈ ਕਰ ਏਜੰਡੇ ਲਾਗੂ ਕਰਵਾਉਣਗੇ.ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਪੰਜਾਬ ਚ ਕਾਂਗਰਸ ਇੱਕਜੁੱਟ ਹੈ,ਅਹੁਦਿਆਂ ਨੂੰ ਲੈ ਕੇ ਪਾਰਟੀ ਅੰਦਰ ਕੋਈ ਗੁੱਟਬਾਜੀ ਨਹੀਂ ਹੈ.
ਇਸਦੇ ਨਾਲ ਹੀ ਬਿੱਟੂ ਨੇ ਜਲੰਧਰ ਰੈਲੀ ਕਰਨ ਆ ਰਹੇ ਪੀ.ਐੱਮ ਮੋਦੀ ਨੂੰ ਵੀ ਸਲਾਹ ਦਿੱਤੀ ਹੈ.ਫਿਰੋਜ਼ਪੁਰ ਰੈਲੀ ਦੌਰਾਨ ਸੁੱਰਖਿਆ ਮੁੱਦੇ ‘ਤੇ ਬੋਲਦਿਆਂ ਬਿੱਟੂ ਨੇ ਕਿਹਾ ਕਿ ਪੀ.ਐੱਮ ਮੋਦੀ ਨੂੰ ਜਲੰਧਰ ਹੈਲੀਕਾਪਟਰ ਰਾਹੀਂ ਆਉਣਾ ਚਾਹੀਦਾ ਹੈ ਤਾਂ ਜੋ ਸੁਰੱਖਿਆ ਨੂੰ ਲੈ ਕੇ ਕੋਈ ਕੋਤਾਹੀ ਨਾ ਹੋ ਸਕੇ.


Filed under