Toronto- ਟੋਰਾਂਟੋ ਪੁਲਿਸ ਅਨੁਸਾਰ, ਸੋਮਵਾਰ ਦੁਪਹਿਰੇ ਸ਼ਹਿਰ ਦੇ ਕੇਂਦਰੀ ਇਲਾਕੇ ਵਿੱਚ ਹੋਈ ਇੱਕ ਛੁਰੇਬਾਜ਼ੀ ਦੌਰਾਨ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਮੁਤਾਬਕ, ਇਹ ਘਟਨਾ ਯੋਂਗ ਅਤੇ ਬਲੂਰ ਸਟਰੀਟ ਦੇ ਨੇੜੇ ਦੁਪਹਿਰ 2 ਵਜੇ ਦੇ ਆਸ-ਪਾਸ ਵਾਪਰੀ। ਘਟਨਾ ਤੋਂ ਬਾਅਦ ਪੁਲਿਸ ਨੇ ਯੋਂਗ ਅਤੇ ਚਾਰਲਜ਼ ਸਟਰੀਟ ‘ਤੇ ਸਥਿਤ ਇੱਕ ਮੈਕਡੌਨਲਡ ਦੇ ਆਸ-ਪਾਸ ਦੀ ਏਰੀਆ ਨੂੰ ਸੀਲ ਕਰ ਦਿੱਤਾ।
ਪੈਰਾਮੈਡਿਕ ਟੀਮ ਨੇ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ, ਪਰ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਸਰਾ ਸ਼ੱਕੀ ਹਾਲੇ ਵੀ ਫ਼ਰਾਰ ਹੈ। ਅਜੇ ਤੱਕ ਪੁਲਿਸ ਕੋਲ ਉਸ ਦੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ। ਟੋਰਾਂਟੋ ਪੁਲਿਸ ਵੱਲੋਂ ਜਾਂਚ ਜਾਰੀ ਹੈ।