ਨਵਾਂਸ਼ਹਿਰ- ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਚ ਅਕਾਲੀ -ਬਸਪਾ ਗਠਜੋੜ ਦੀ ਸਰਕਾਰ ਬਨਣ ‘ਤੇ ਪੰਜਾਬ ਦਾ ਡਿਪਟੀ ਸੀ.ਐੱਮ ਬਹੁਜਨ ਸਮਾਜ ਪਾਰਟੀ ਦਾ ਹੀ ਨੇਤਾ ਹੋਵੇਗਾ.ਸੁਖਬੀਰ ਬਸਪਾ ਸੁਪਰੀਮੋ ਮਾਇਆਵਤੀ ਦੀ ਹਜ਼ੂਰੀ ਚ ਨਵਾਂਸ਼ਹਿਰ ਵਿਖੇ ਅਯੋਜਿਤ ਵੱਡੇ ਇਕੱਠ ਨੂੰ ਸੰਬੋਧਿਤ ਕਰਦਿਆਂ ਸੁਖਬੀਰ ਨੇ ਐਲਾਨ ਕੀਤਾ ਕਿ ਗਠਜੋੜ ਦੀ ਸਰਕਾਰ ਆਉਣ ‘ਤੇ ਪੰਜਾਬ ਚ ਡਾ.ਅੰਬੇਦਕਰ ਅਤੇ ਕਾਂਸ਼ੀ ਰਾਮ ਜੀ ਦੇ ਨਾਂ ‘ਤੇ ਮੈਡੀਕਲ ਕਾਲਜ ੳਤੇ ਯੂਨਿਵਰਸਿਟੀ ਖੋਲੀ ਜਾਵੇਗੀ.
ਇਸਤੋਂ ਪਹਿਲਾਂ ਮਾਇਆਵਤੀ ਨੇ ਆਪਣੇ ਸੰਬੋਧਨ ਚ ਪੰਜਾਬ ਦੀ ਸੱਤਾਧਾਰੀ ਕਾਂਗਰਸ ‘ਤੇ ਖੂਬ ਹਮਲੇ ਬੋਲੇ.ਉਨ੍ਹਾਂ ਕਿਹਾ ਕਿ ਦਲਿਤਾਂ ਦੇ ਸਹਾਰੇ ਕਾਂਗਰਸ ਪਾਰਟੀ ਮੂੜ ਤੋਂ ਸੱਤਾ ਹਾਸਿਲ ਕਰਨਾ ਚਾਹੁੰਦੀ ਹੈ.ਉਨ੍ਹਾਂ ਕਿਹਾ ਕਿ ਕਾਂਗਰਸ ਨੇ ਭਾਵੇਂ ਚਰਨਜੀਤ ਸਿੰਘ ਚੰਨੀ ਦੇ ਰੂਪ ਚ ਦਲਿਤ ਫੇਸ ਅੱਗੇ ਕੀਤਾ ਹੈ ,ਪਰ ਇਸ ਦਲਿਤ ਦੀ ਕਮਾਨ ਗੈਰ ਦਲਿਤ ਲੋਕਾਂ ਦੇ ਹੱਥ ਚ ਹੈ.ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਦਲਿਤਾਂ ਦੀ ਅਸਲ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਹੱਕ ਚ ਵੋਟ ਦੇ ਕੇ ਪੰਜਾਬ ਚ ਅਕਾਲੀ-ਬਸਪਾ ਸਰਕਾਰ ਲਿਆਉਣ ਦੀ ਅਪੀਲ ਕੀਤੀ.