ਬਜਟ ਸਮਾਰਟਫੋਨ Moto G Power 2022 ਲਾਂਚ, 50MP ਕੈਮਰਾ ਅਤੇ ਵੱਡੀ ਬੈਟਰੀ

ਨਵੀਂ ਦਿੱਲੀ: Motorola ਨੇ ਆਪਣਾ Moto G Power 2022 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਅਮਰੀਕੀ ਬਾਜ਼ਾਰ ‘ਚ ਬਜਟ ਸਮਾਰਟਫੋਨ ਦੇ ਰੂਪ ‘ਚ ਲਾਂਚ ਕੀਤਾ ਗਿਆ ਹੈ। ਹੈਂਡਸੈੱਟ ਸੈਂਟਰ ਪੰਚ-ਹੋਲ ਕਟਆਊਟ, ਸਲਿਮ ਬੇਜ਼ਲ ਅਤੇ ਰੀਅਰ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦਾ ਹੈ। ਡਿਵਾਈਸ ‘ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਹਾਲਾਂਕਿ ਇਸ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਗਿਆ ਹੈ ਪਰ ਅਗਲੇ ਸਾਲ ਤੋਂ ਪਹਿਲਾਂ ਇਸ ਫੋਨ ਨੂੰ ਸੇਲ ਲਈ ਉਪਲੱਬਧ ਨਹੀਂ ਕੀਤਾ ਜਾਵੇਗਾ। ਮੋਟੋਰੋਲਾ ਦੇ ਇਸ ਸਮਾਰਟਫੋਨ ‘ਚ ਕੈਪਸੂਲ ਆਕਾਰ ਵਾਲਾ ਕੈਮਰਾ ਮੋਡਿਊਲ ਹੈ। ਕੈਮਰੇ ਦੇ ਪਿਛਲੇ ਪਾਸੇ ਮੋਟੋਰੋਲਾ ਦਾ ਲੋਗੋ ਹੈ, ਜਿਸ ‘ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।

Moto G Power (2022) ਦੀ ਕੀਮਤ
Moto G Power 2022 ਦੇ 4GB + 64GB ਵੇਰੀਐਂਟ ਦੀ ਕੀਮਤ $199 (ਲਗਭਗ 14,000 ਰੁਪਏ) ਹੈ।ਇਸੇ ਫ਼ੋਨ ਦਾ ਇੱਕ ਹੋਰ ਵੇਰੀਐਂਟ ਵੀ ਦਿੱਤਾ ਗਿਆ ਹੈ ਜੋ 4GB ਰੈਮ ਅਤੇ 128GB ਸਟੋਰੇਜ ਵਿੱਚ ਹੈ। 128GB ਸਟੋਰੇਜ ਦੀ ਕੀਮਤ $249 ਰੱਖੀ ਗਈ ਹੈ। ਭਾਰਤੀ ਮੁਦਰਾ ਵਿੱਚ, ਇਹ ਲਗਭਗ 18,500 ਰੁਪਏ ਬਣਦਾ ਹੈ।

Moto G Power (2022) ਦੀਆਂ ਵਿਸ਼ੇਸ਼ਤਾਵਾਂ
ਮੋਟੋ ਜੀ ਪਾਵਰ (2022) ਸਮਾਰਟਫੋਨ 1,600 X 720 ਪਿਕਸਲ ਰੈਜ਼ੋਲਿਊਸ਼ਨ, 20:9 ਆਸਪੈਕਟ ਰੇਸ਼ੋ ਅਤੇ 90Hz ਰਿਫ੍ਰੈਸ਼ ਰੇਟ ਦੇ ਨਾਲ 6.5-ਇੰਚ ਦੀ HD+ ਡਿਸਪਲੇਅ ਪੇਸ਼ ਕਰਦਾ ਹੈ। ਫੋਨ ‘ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਮੁੱਖ ਲੈਂਸ 50MP ਦਾ ਹੈ। ਇਸ ਤੋਂ ਇਲਾਵਾ ਫੋਨ ‘ਚ 2MP ਮੈਕਰੋ ਲੈਂਸ ਅਤੇ 2MP ਡੈਪਥ ਸੈਂਸਰ ਦਿੱਤਾ ਗਿਆ ਹੈ। 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 10W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਇਸ ਸਮਾਰਟਫੋਨ ‘ਚ MediaTek Helio G37 ਪ੍ਰੋਸੈਸਰ ਦਿੱਤਾ ਗਿਆ ਹੈ, ਜੋ IMG PowerVR GE8320 GPU ਨਾਲ ਆਉਂਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਰੀਅਲ ‘ਚ ਟ੍ਰਿਪਲ ਕੈਮਰਾ ਸੈੱਟਅਪ ਹੈ, ਜਿਸ ‘ਚ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ, 2 ਮੈਗਾਪਿਕਸਲ ਦਾ ਮੈਕਰੋ ਸ਼ੂਟਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ।ਸੈਲਫੀ ਲਈ ਸਮਾਰਟਫੋਨ ‘ਚ 8 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ‘ਚ 8MP ਸੈਲਫੀ ਕੈਮਰਾ ਹੈ। ਕਨੈਕਟੀਵਿਟੀ ਲਈ ਫੋਨ ‘ਚ 4G LTE, ਡਿਊਲ ਬੈਂਡ ਵਾਈਫਾਈ, ਬਲੂਟੁੱਥ 5.0, GPS ਅਤੇ USB ਟਾਈਪ-ਸੀ ਪੋਰਟ ਵਰਗੇ ਫੀਚਰਸ ਮੌਜੂਦ ਹਨ।