Vancouver – (ਜੂਨ 3) ਕੈਨੇਡਾ ਦੇ ਐਬਟਸਫੋਰਡ ਸ਼ਹਿਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਬੈਂਕ ਲੁਟੇਰੇ ਨੂੰ 4 ਵਿਅਕਤੀਆਂ ਵੱਲੋਂ ਕਾਬੂ ਕੀਤਾ ਗਿਆ |
ਐਬਟਸਫੋਰਡ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਐਬਟਸਫੋਰਡ ਦੇ ਸਕੋਸ਼ੀਆ ਬੈਂਕ ਵਿੱਚ ਇਕ ਵਿਅਕਤੀ ਬੈਂਕ ਲੁੱਟਣ ਦੀ ਫ਼ਿਰਾਕ ਵਿੱਚ ਆਇਆ ਸੀ | ਲੁਟੇਰੇ ਵੱਲੋਂ ਬੈਂਕ ਵਿੱਚ ਆਏ ਲੋਕਾਂ ਨੂੰ ਡਰਾਇਆ ਗਿਆ | ਉਸ ਵੱਲੋਂ ਬੈਂਕ ਦੇ ਕੌਂਟਰ ਤੇ ਖ਼ਾਲੀ ਬੈਗ ਰੱਖ ਕੇ ਪੈਸਿਆਂ ਦੀ ਮੰਗ ਕੀਤੀ ਗਈ | ਲੁਟੇਰੇ ਕੋਲ ਇਕ ਸ਼ੋਰਟ ਗਨ ਸੀ ਜਿਸ ਨਾਲ ਉਹ ਬੈਂਕ ਮੁਲਾਜਮ ਨੂੰ ਦਬਕਾ ਰਿਹਾ ਸੀ |

ਬੈਂਕ ਵਿੱਚ ਆਏ ਲੋਕਾਂ ਵਿੱਚੋ ਇੱਕ ਵਿਅਕਤੀ ਨੇ ਲੁਟੇਰੇ ਉੱਤੇ ਹਮਲਾ ਕੀਤਾ ਜਿਸ ਨੂੰ ਦੇਖਦੇ ਹੋਏ ਭੀੜ ਵਿੱਚੋ 3 ਹੋਰ ਵਿਅਕਤੀ ਉਸ ਦੀ ਮਦਦ ਕਰਨ ਲਈ ਸਾਹਮਣੇ ਆਏ | ਇਨ੍ਹਾਂ 4 ਵਿਅਕਤੀਆਂ ਨੇ ਮਿਲ ਕੇ ਉਸ ਲੁਟੇਰੇ ਤੇ ਕਾਬੂ ਪਾਇਆ| ਪੁਲਿਸ ਵੱਲੋਂ ਲੁਟੇਰੇ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ | ਉਸ ਦੀ ਉਮਰ ਪੁਲਿਸ ਨੇ 41 ਸਾਲ ਦੱਸੀ ਹੈ |