ਡੈਸਕ- ਕੈਨੇਡਾ ‘ਚ ਭਾਰਤੀ ਸਿੱਖ ਨੌਜਵਾਨ ਪ੍ਰਭਜੋਤ ਸਿੰਘ ਦੇ ਕਤਲ ਮਾਮਲੇ ‘ਚ ਨੋਵਾ ਸਕੋਸ਼ੀਆ ਦੇ ਜੱਜ ਨੇ 2 ਸਾਲ ਬਾਅਦ ਆਪਣਾ ਫੈਸਲਾ ਸੁਣਾਇਆ ਹੈ। ਜੱਜ ਨੇ ਕਾਤਲ ਕੈਮਰਨ ਜੇਮਸ ਪ੍ਰੋਸਪਰ ਨੂੰ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕੈਮਰਨ ਜੇਮਸ ‘ਤੇ ਪ੍ਰਭਜੋਤ ਸਿੰਘ ਦੀ ਗਰਦਨ ‘ਚ ਚਾਕੂ ਮਾਰ ਕੇ ਹੱਤਿਆ ਕਰਨ ਦਾ ਦੋਸ਼ ਸੀ।
ਦੋਸ਼ੀ ਇੱਕ ਕੈਨੇਡੀਅਨ ਹੈ। ਦੱਸਿਆ ਜਾਂਦਾ ਹੈ ਕਿ ਸਤੰਬਰ 2021 ਵਿੱਚ ਨੋਵਾ ਸਕੋਸ਼ੀਆ ਸੂਬੇ ਦੇ ਟਰੂਰੋ ਸ਼ਹਿਰ ਵਿੱਚ ਇੱਕ ਅਪਾਰਟਮੈਂਟ ਦੇ ਬਾਹਰ ਭਾਰਤੀ ਸਿੱਖ ਨੌਜਵਾਨ ਪ੍ਰਭਜੋਤ ਸਿੰਘ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਆਪਣੇ ਫੈਸਲੇ ਵਿਚ ਜਸਟਿਸ ਜੈਫਰੀ ਹੰਟ ਨੇ ਕਿਹਾ ਕਿ ਸਿੱਖ ਨੌਜਵਾਨ ‘ਤੇ ਹਮਲਾ ਬਿਨਾਂ ਕਿਸੇ ਤਰਕਸੰਗਤ ਕਾਰਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਦੋਸ਼ੀ ਪ੍ਰਭਜੋਤ ਨੇ ਆਪਣੇ ਕੀਤੇ ‘ਤੇ ਪਛਤਾਵਾ ਪ੍ਰਗਟ ਕਰਦਿਆਂ ਮ੍ਰਿਤਕ ਪ੍ਰਭਜੋਤ ਦੇ ਪਰਿਵਾਰਕ ਮੈਂਬਰਾਂ ਤੋਂ ਮੁਆਫੀ ਮੰਗੀ।