ਮਟਕਾ ਚੌਂਕ ਦਾ ਗੂਗਲ ਤੇ ਨਾਮ ਬਦਲ ਕੇ ਹੋਇਆ ਬਾਬਾ ਲਾਭ ਸਿੰਘ ਚੌਂਕ

ਚੰਡੀਗੜ੍ਹ (ਗਗਨਦੀਪ ਸਿੰਘ) : ਖੇਤੀ ਕਾਨੂੰਨਾਂ ਖਿਲਾਫ ਚੰਡੀਗੜ੍ਹ ਦੇ ਮਟਕਾ ਚੌਂਕ ‘ਚ ਪਿਛਲੇ 5 ਮਹੀਨਿਆਂ ਤੋਂ ਡਟੇ ਬਜ਼ੁਰਗ ਲਾਭ ਸਿੰਘ ਦਾ ਨਾਂਅ ਹੁਣ ਗੂਗਲ ਮੈਪ ਦੀ ਲੋਕੇਸ਼ਨ ‘ਚ ਆ ਗਿਆ ਹੈ। ਮਟਕਾ ਚੌਂਕ ਦੇ ਨਾਂਅ ਨਾਲ ਗੂਗਲ ਮੈਪਸ ‘ਤੇ ਸਰਚ ਕੀਤੇ ਜਾਣ ‘ਤੇ ਬਾਬਾ ਲਾਭ ਸਿੰਘ ਚੌਂਕ ਵੀ ਲਿਖਿਆ ਦੇਖਿਆ ਜਾ ਸਕਦਾ ਹੈ। ਭਾਵੇਂ ਬਾਬਾ ਲਾਭ ਸਿੰਘ ਚੌਂਕ ਦੇ ਨਾਂਅ ਨਾਲ ਸਰਚ ਕੀਤਾ ਜਾਏ ਤਾਂ ਵੀ ਮਟਕਾ ਚੌਂਕ ਵਾਲੀ ਥਾਂ ‘ਤੇ ਬਾਬਾ ਲਾਭ ਸਿੰਘ ਚੌਂਕ ਲਿਖਿਆ ਨਿੱਕਲ ਆਏਗਾ।

 

ਮਟਕਾ ਚੌਂਕ ਚੰਡੀਗੜ੍ਹ ਦੇ ਸੈਕਟਰ 17 ‘ਚ ਹੈ ਜਿੱਥੇ ਆਮ ਤੌਰ ‘ਤੇ ਵੱਖ ਵੱਖ ਪ੍ਰਦਰਸ਼ਨਕਾਰੀ ਆਪੋ ਆਪਣਾ ਪ੍ਰਦਰਸ਼ਨ ਕਰਨ ਪਹੁੰਚੇ ਰਹਿੰਦੇ ਨੇ ਤੇ ਨਿਹੰਗ ਬਾਬਾ ਪਿਛਲੇ 5 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ ਅਤੇ ਕਿਸਾਨਾਂ ਦੇ ਹੱਕ ‘ਚ ਇਸ ਚੌਂਕ ‘ਚ ਧਰਨਾ ਲਾਈ ਬੈਠੇ ਨੇ। ਖ਼ਬਰਾਂ ਨੇ ਕਿ ਕਿਸੇ ਦੁਆਰਾ ਗੂਗਲ ਮੈਪਸ ‘ਚ ਮਟਕਾ ਚੌਕ ਦੀ ਲੋਕੇਸ਼ਨ ‘ਤੇ ਜਾ ਕੇ ਬਾਬਾ ਲਾਭ ਸਿੰਘ ਚੌਂਕ ਐਡ ਕਰ ਦਿੱਤਾ ਗਿਆ ਹੈ ਜਿਸ ਕਰਕੇ ਗੂਗਲ ਮੈਪ ਹੁਣ ਇਸ ਚੌਂਕ ‘ਚ ਬਾਬਾ ਲਾਭ ਸਿੰਘ ਚੌਂਕ ਵੀ ਦਿਖਾ ਰਿਹਾ ਹੈ।