Vancouver – ਕੈਨੇਡਾ ‘ਚ ਹੋਈਆਂ ਫ਼ੈਡਰਲ ਚੋਣਾਂ ਵਿਚ ਲਿਬਰਲ ਪਾਰਟੀ ਨੇ ਜਿੱਤ ਦਰਜ ਕਾਰਵਾਈ ਹੈ। ਲਿਬਰਲ ਲੀਡਰ ਜਸਟਿਨ ਟਰੂਡੋ ਮੁੜ ਕੈਨੇਡਾ ‘ਚ ਘੱਟ-ਗਿਣਤੀ ਸਰਕਾਰ ਬਣਾਉਣਗੇ। 36 ਦਿਨਾਂ ਦੀ ਇਸ ਚੋਣ ਮੁਹਿੰਮ ਅਤੇ 600 ਮਿਲੀਅਨ ਡਾਲਰ ਦੇ ਖ਼ਰਚ ਤੋਂ ਬਾਅਦ ਵੀ ਓਹੀ ਤਸਵੀਰ ਦੇਖਣ ਨੂੰ ਮਿਲੀ ਜੋ 2019 ਦੀਆਂ ਫ਼ੈਡਰਲ ਚੋਣਾਂ ‘ਚ ਸੀ। ਇਸ ਖ਼ਬਰ ਲਿਖੇ ਜਾਣ ਤੱਕ ਲਿਬਰਲ ਨੂੰ 158 ਸੀਟਾਂ ਮਿਲੀਆਂ। 2019 ਵਿਚ ਲਿਬਰਲ ਪਾਰਟੀ ਨੇ 157 ਸੀਟਾਂ ਜਿੱਤੀਆਂ ਸਨ।
ਇਨ੍ਹਾਂ ਚੋਣਾਂ ‘ਚ ਲਿਬਰਲ ਲੀਡਰ,NDP ਲੀਡਰ ਤੇ ਕੰਜ਼ਰਵੇਟਿਵ ਲੀਡਰ ਆਪਣੀ ਸੀਟ ਜਿੱਤਣ ’ਚ ਕਾਮਜ਼ਾਬ ਰਹੇ ਪਰ PPC ਤੇ ਗ੍ਰੀਨ ਪਾਰਟੀ ਲੀਡਰ ਆਪਣੀ ਸੀਟ ਤੋਂ ਹਰ ਗਏ।
ਲਿਬਰਲ ਲੀਡਰ ਜਸਟਿਨ ਟਰੂਡੋ NDP ਉਮੀਂਦਵਾਰ ਨੂੰ ਹਰਾਉਣ ‘ਚ ਕਾਮਜ਼ਾਬ ਰਹੇ। ਟਰੂਡੋ ਨੂੰ 21,872 ਵੋਟ ਮਿਲੀਆਂ।
ਕੰਜ਼ਰਵੇਟਿਵ ਲੀਡਰ ਓ’ਟੂਲ ਲਿਬਰਲ ਉਮੀਦਵਾਰ ਨੂੰ ਹਰਾ ਜੇਤੂ ਬਣੇ। ਓ’ਟੂਲ ਨੂੰ 30,443 ਵੋਟਸ ਮਿਲੀਆਂ।
NDP ਲੀਡਰ ਜਗਮੀਤ ਸਿੰਘ ਨੇ ਲਿਬਰਲ ਉਮੀਦਵਾਰ ਨੂੰ ਹਰਾਇਆ। ਜਗਮੀਤ ਸਿੰਘ ਨੂੰ 15,041 ਵੋਟਾਂ ਮਿਲੀਆਂ।
ਗ੍ਰੀਨ ਪਾਰਟੀ ਦੀ ਲੀਡਰ ਆਪਣੀ ਸੀਟ ਹਾਰ ਗਏ। ਉਨ੍ਹਾਂ ਨੂੰ 3,672 ਵੋਟਾਂ ਮਿਲੀਆਂ।
PPC ਦੇ ਲੀਡਰ ਆਪਣੀ ਸੀਟ ਹਾਰ ਗਏ ਉਨ੍ਹਾਂ ਨੂੰ 10,193 ਵੋਟਾਂ ਮਿਲੀਆਂ।