Vancouver – ਕੈਨੇਡਾ ‘ਚ ਆਪਣੇ ਮਾਂ ਬਾਪ ਤੇ ਦਾਦਾ ਦਾਦੀ ਨੂੰ ਬੁਲਾਉਣ ਵਾਲਿਆਂ ਲਈ ਵੱਡਾ ਐਲਾਨ ਸਾਹਮਣੇ ਆਇਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਇਸ ਬਾਰੇ ਐਲਾਨ ਕੀਤਾ ਗਿਆ ਹੈ। ਇਸ ਵਾਰ ਦੇ PGP ‘ਚ ਲਾਟਰੀ ਕੱਢੀ ਜਾਵੇਗੀ। ਇਹ ਲਾਟਰੀ ਸਤੰਬਰ 21 ਨੂੰ ਐਲਾਨੀ ਜਾਵੇਗੀ। ਇਸ ਦੌਰਾਨ ਜਿਹੜੇ ਵੀ ਉਮੀਦਵਾਰਾਂ ਨੂੰ ਸੱਦੇ ਮਿਲਣਗੇ ਉਨ੍ਹਾਂ ਕੋਲ ਆਪਣੀ ਅਰਜ਼ੀ ਜਮਾਂ ਕਰਵਾਉਣ ਵਾਸਤੇ 60 ਦਿਨ ਦਾ ਸਮਾਂ ਹੋਵੇਗਾ। ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਹੈ ਇਸ ਵਾਰ ਰਿਕਾਰਡ ਤੋੜ ਵੀਜ਼ੇ ਜਾਰੀ ਕੀਤੇ ਜਾਣਗੇ। ਇਸ ਪ੍ਰੋਗਰਾਮ ਲਈ ਅੱਪਲਾਈ ਕਰਨ ਵਾਲਿਆਂ ਵਾਸਤੇ ਵੀ ਕੁੱਝ ਨਿਯਮ ਹਨ ਜੋ ਉਨ੍ਹਾਂ ਨੂੰ ਪੂਰੇ ਕਰਨੇ ਪੈਂਦੇ ਹਨ। ਇਸ ਪ੍ਰੋਗਰਾਮ ‘ਚ ਅੱਪਲਾਈ ਕਰਨ ਵਾਲੇ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਇਸ ਪ੍ਰੋਗਰਾਮ ਲਈ ਉਹ ਅੱਪਲਾਈ ਕਰ ਸਕਦੇ ਹਨ ਜੋ ਕੈਨੇਡੀਅਨ ਸਿਟੀਜ਼ਨ, PR ਜਾਂ ਫਰਸਟ ਨੇਸ਼ਨ ਹਨ। ਸਪੌਂਸਰ ਨੂੰ ਇਹ ਦਿਖਾਉਣਾ ਪੈਂਦਾ ਹੈ ਕਿ ਉਸ ਕੋਲ ਇੰਨੀ ਇਨਕਮ ਹੈ ਕਿ ਉਹ ਆਪਣੇ ਪਰਵਾਰਿਕ ਮੈਂਬਰ ਨੂੰ ਸਪੋਰਟ ਕਰ ਸਕਦੇ ਹਨ। ਦੱਸਦਈਏ ਕਿ ਇਸ ਵਾਰ ਉਨ੍ਹਾਂ 30000 ਉਮੀਦਵਾਰਾਂ ਨੂੰ ਵੀ ਮੌਕਾ ਦਿੱਤਾ ਜਾਵੇਗਾ ਜਿਨ੍ਹਾਂ ਨੇ ਪਿਛਲੇ ਪ੍ਰੋਗਰਾਮ ‘ਚ ਅੱਪਲਾਈ ਕੀਤਾ ਸੀ।