Canada ਪਹੁੰਚੇ ਅਫ਼ਗ਼ਾਨ ਸ਼ਰਨਾਰਥੀ

Vancouver – ਅਫ਼ਗ਼ਾਨ ਸ਼ਰਨਾਰਥੀਆਂ ਨੂੰ ਲੈ ਕੇ ਆ ਰਿਹਾ ਪਹਿਲਾ ਜਹਾਜ਼ ਕੈਨੇਡਾ ਪਹੁੰਚ ਚੁੱਕਾ ਹੈ। ਇਸ ਦੀ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਸਾਂਝੀ ਕੀਤੀ ਗਈ ਹੈ। ਕੈਨੇਡਾ ਦੀ ਸਰਕਾਰ ਵੱਲੋਂ ਅਫ਼ਗ਼ਾਨ ਯੁੱਧ ਸਮੇਂ ਕਨੇਡੀਅਨ ਫੌਜਾਂ ਦੀ ਮਦਦ ਕਰਨ ਵਾਲੇ ਅਫ਼ਗ਼ਾਨ ਰਫਿਊਜੀਆਂ ਦੀ ਪਹਿਲੀ ਫ਼ਲਾਈਟ ਦਾ ਸੁਆਗਤ ਕੀਤਾ ਗਿਆ । ਫ਼ੈਡਰਲ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਅਫ਼ਗ਼ਾਨ ਰਫਿਊਜੀਆਂ ਨੂੰ ਕੈਨੇਡਾ ਲਿਆਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਇਹਨਾਂ ਸ਼ਰਨਾਰਥੀਆਂ ਦਾ ਪਹਿਲਾ ਜਹਾਜ਼ ਟੋਰੌਂਟੋ ਪਹੁੰਚਾ ਹੈ। ਫ਼ੈਡਰਲ ਸਰਕਾਰ ਵੱਲੋਂ ਇਨ੍ਹਾਂ ਰਫਿਊਜੀਆਂ ਲਈ ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਹੈ।

ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਫਲਾਈਟਾਂ ਵੀ ਕੈਨੇਡਾ ਪਹੁੰਚਣਗੀਆਂ। ਅਧਿਕਾਰੀਆਂ ਵੱਲੋਂ ਸੁਰੱਖਿਆ ਕਾਰਨਾਂ ਦੇ ਕਾਰਨ ਇਹ ਸਪਸ਼ਟ ਨਹੀਂ ਕੀਤਾ ਕਿ ਕਿੰਨੀ ਤਾਦਾਦ ਵਿਚ ਇਸ ਫ਼ਲਾਈਟ ਵਿਚ ਅਫ਼ਗ਼ਾਨੀ ਰਫਿਊਜੀਆਂ ਨੂੰ ਲਿਆਂਦਾ ਗਿਆ ਹੈ।
ਸਰਕਾਰ ਦੱਸਿਆ ਹੈ ਕਿ ਕੈਨੇਡਾ ਪਹੁੰਚਣ ਵਾਲੇ ਅਫ਼ਗ਼ਾਨ ਰਫਿਊਜੀਆਂ ਕੈਨੇਡਾ ਪਹੁੰਚਣ ਤੇ ਕੋਵਿਡ ਟੈਸਟ ਵੀ ਕੀਤਾ ਗਿਆ ਹੈ ਅਤੇ ਉਹ ਕੁਆਰੰਟੀਨ ਨਿਯਮਾਂ ਦੀ ਵੀ ਪਾਲਣਾ ਕਰਨਗੇ।