Site icon TV Punjab | Punjabi News Channel

ਭਾਰਤ ਨਾਲ ਤਣਾਅ ਵਿਚਾਲੇ ਟਰੂਡੋ ਨੇ ਪਾਰਲੀਮੈਂਟ ਹਿੱਲ ’ਚ ਮਨਾਈ ਦੀਵਾਲੀ

ਭਾਰਤ ਨਾਲ ਤਣਾਅ ਵਿਚਾਲੇ ਟਰੂਡੋ ਨੇ ਪਾਰਲੀਮੈਂਟ ਹਿੱਲ ’ਚ ਮਨਾਈ ਦੀਵਾਲੀ

Ottawa- ਭਾਰਤ ਨਾਲ ਜਾਰੀ ਕੂਟਨੀਤਿਕ ਵਿਵਾਦ ਵਿਚਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਦੀਵੇ ਬਾਲ ਕੇ ਦੀਵਾਲੀ ਮਨਾਈ। ਉਨ੍ਹਾਂ ਨੇ ਓਟਾਵਾ ’ਚ ਪਾਰਟੀਮੈਂਟ ਹਿੱਲ ’ਚ ਦੀਵੇ ਬਾਲੇ ਅਤੇ ਉਹ ਭਾਰਤੀ ਭਾਈਚਾਰੇ ਦੇ ਨਾਲ ਦੀਵਾਲੀ ਦੇ ਪ੍ਰੋਗਰਾਮ ’ਚ ਸ਼ਾਮਿਲ ਹੋਏ। ਟਰੂਡੋ ਅਜਿਹੇ ਸਮੇਂ ’ਚ ਦੀਵਾਲੀ ਦੇ ਪ੍ਰੋਗਰਾਮ ’ਚ ਸ਼ਾਮਿਲ ਹੋਏ ਹਨ, ਜਦੋਂ ਕੈਨੇਡਾ ਅਤੇ ਭਾਰਤ ਵਿਚਾਲੇ ਰਿਸ਼ਤੇ ਸਭ ਤੋਂ ਹੇਠਲੇ ਪੱਧਰ ’ਤੇ ਹਨ।
ਟਰੂਡੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪ੍ਰੋਗਰਾਮ ਦੀ ਝਲਕ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ’ਚ ਲਿਖਿਆ ਹੈ, ਕੁਝ ਹੀ ਦਿਨਾਂ ਦੇਸ਼ ਅਤੇ ਦੁਨੀਆ ਭਰ ਦੇ ਲੋਕ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਉਣਗੇ। ਦੋਵੇਂ ਉਤਸਵ ਹਨੇਰੇ ’ਚ ਚਾਨਣ ਦੀ ਜਿੱਤ ਅਤੇ ਆਸ਼ਾਵਾਦ ਦੇ ਬਾਰੇ ’ਚ ਹਨ ਅਤੇ ਦੋਵੇਂ ਉਸੇ ਚਾਨਣ ਦਾ ਪ੍ਰਤੀਕ ਹੈ, ਜਿਸ ਦੀ ਸਾਨੂੰ ਸਾਰਿਆਂ ਨੂੰ ਲੋੜ ਹੈ। ਟਰੂਡੋ ਨੇ ਉਮੀਦ ਕੀਤੀ ਕਿ ਇਸ ਹਫ਼ਤੇ ਦੀਵਾਲੀ ਦਾ ਜਸ਼ਨ ਸਾਰਿਆਂ ਲਈ ਆਉਣ ਵਾਲੇ ਸਾਲਾਂ ਲਈ ਆਸ਼ਾਵਾਦ ਲੈ ਕੇ ਆਵੇਗਾ।
ਪਾਰਲੀਮੈਂਟ ਹਿੱਲ ’ਚ ਦੀਵਾਲੀ ਉਸਤਵ ਦੀ ਅਗਵਾਈ ਇੰਡੋ-ਕੈਨੇਡੀਅਨ ਸੰਸਦ ਮੈਂਬਰ ਚੰਦਰਸ਼ੇਖਰ ਆਰੀਆ ਨੇ ਕੀਤੀ। ਇਸ ਪ੍ਰੋਗਰਾਮ ’ਚ ਓਟਾਵਾ, ਗ੍ਰੇਟਰ ਟੋਰਾਂਟੋ ਏਰੀਆ ਅਤੇ ਮਾਂਟਰੀਆਲ ਸਣੇ ਵੱਖ-ਵੱਖ ਕੈਨੇਡੀਅਨ ਸ਼ਰਿਰਾਂ ਤੋਂ ਭਾਰਤੀਆਂ ਦੀ ਪ੍ਰਭਾਵਸ਼ਾਲੀ ਹਾਜ਼ਰੀ ਦੇਖੀ ਗਈ।

Exit mobile version