ਝੁੱਗੀ ਨੂੰ ਲੱਗੀ ਅੱਗ , ਇੱਕੋ ਪਰਿਵਾਰ ਦੇ 7 ਜੀਆਂ ਦੀ ਦਰਦਨਾਕ ਮੌਤ

ਲੁਧਿਆਣਾ- ਬੁੱਧਵਾਰ ਤੜਕਸਾਰ ਨੂੰ ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਇੱਕ ਮੰਦਭਾਗੀ ਖਬਰ ਮਿਲੀ ਹੈ । ਇੱਥੇ ਤਾਜ਼ਪੁਰ ਰੋਡ ‘ਤੇ ਬੀਤੀ ਰਾਤ ਇੱਕ ਝੁੱਗੀ ਨੂੰ ਅੱਗ ਲੱਗ ਗਈ । ਜਿਸ ਨਾਲ ਝੁੱਗੀ ਚ ਸੁੱਤਾ ਸਾਰਾ ਪਰਿਵਾਰ ਸੜ ਕੇ ਮੌਤ ਦਾ ਗਰਾਸ ਬਣ ਗਿਆ । ਮਿਲੀ ਜਾਣਕਾਰੀ ਮੁਤਾਬਿਕ ਇਸ ਘਟਨਾ ਚ ਇੱਕੋ ਪਰਿਵਾਰ ਦੇ 7 ਜੀਆਂ ਦੀ ਮੋਤ ਹੋਈ ਹੈ ।

ਅੱਗ ਕਿਸ ਤਰ੍ਹਾ ਲੱਗੀ ਇਸਦੇ ਕਾਰਣਾ ਬਾਰੇ ਪੁਲਿਸ ਜਾਂਚ ਕਰ ਰਹੀ ਹੈ ।ਜਾਂਚ ਟੀਮ ਵੱਖ ਵੱਖ ਐਂਗਲਾਂ ਨਾਲ ਇਸ ਘਟਨਾ ਦੀ ਜਾਂਚ ਕਰ ਰਹੀ ਹੈ । ਇਹ ਵੀ ਚਰਚਾ ਹੈ ਕਿ ਝੁੱਗੀ ਨੂੰ ਜਾਨਬੁੱਝ ਕੇ ਅੱਗ ਲਗਾਈ ਗਈ ਹੈ । ਹੁਣ ਇਹ ਸਮੁਹਿਕ ਆਤਮਹੱਤਿਆ ਹੈ ਜਾਂ ਪਰਿਵਾਰ ਖਿਲਾਫ ਕਿਸੇ ਦੀ ਸਾਜ਼ਿਸ਼ , ਇਹ ਸੱਭ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ।

ਇਸ ਹਾਦਸੇ ਚ ਪਤੀ ਪਤਨੀ ਸਮੇਤ ਉਨ੍ਹਾਂ ਦੇ ਪੰਜ ਬੱਚਿਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ ।ਪ੍ਰਵਾਸੀ ਪਰਿਵਾਰ ਦਿਹਾੜੀ ਮਜ਼ਦੂੂਰੀ ਦਾ ਕੰਮ ਕਰਦਾ ਸੀ । ਬਿਹਾਰ ਤੋਂ ਇਹ ਲੋਕ ਕੁੱਝ ਸਮਾਂ ਪਹਿਲਾਂ ਹੀ ਪੰਜਾਬ ਆ ਕੇ ਵਸੇ ਸਨ । ਪੁਲਿਸ ਆਲੇ ਦੁਆਲੇ ਦੇ ਪ੍ਰਵਾਸੀਆਂ ਤੋਂ ਪਰਿਵਾਰ ਬਾਰੇ ਪੂਰੀ ਜਾਣਕਾਰੀ ਹਾਸਿਲ ਕਰ ਰਹੀ ਹੈ ।