● On air now · ਟੀਵੀ ਪੰਜਾਬ

Punjabi News · Since 2013

Breaking

ਪ੍ਰਸਿੱਧ ਗੀਤਕਾਰ ਸਹਿਬਾਜ਼ ਧੂੜਕੋਟ ਨਹੀਂ ਰਹੇ

ਬਰਨਾਲਾ : ਪੰਜਾਬੀ ਗੀਤਕਾਰੀ ਦੇ ਅੰਬਰ ਦਾ ਇਕ ਹੋਰ ਤਾਰਾ ਟੁੱਟ ਗਿਆ ਹੈ। ਸਾਫ਼ ਸੁਥਰੇ ਗੀਤਾਂ ਦਾ ਰਚੇਤਾ ਪ੍ਰਸਿੱਧ ਗੀਤਕਾਰ ਸਹਿਬਾਜ਼ ਧੂੜਕੋਟ ਦੀ ਮੌਤ ਹੋ ਗਈ । ਬੀਤੀ ਸ਼ਾਮ ਬਰਨਾਲਾ ਨੇੜੇ ਉਸ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ।…


ਬਰਨਾਲਾ : ਪੰਜਾਬੀ ਗੀਤਕਾਰੀ ਦੇ ਅੰਬਰ ਦਾ ਇਕ ਹੋਰ ਤਾਰਾ ਟੁੱਟ ਗਿਆ ਹੈ। ਸਾਫ਼ ਸੁਥਰੇ ਗੀਤਾਂ ਦਾ ਰਚੇਤਾ ਪ੍ਰਸਿੱਧ ਗੀਤਕਾਰ ਸਹਿਬਾਜ਼ ਧੂੜਕੋਟ ਦੀ ਮੌਤ ਹੋ ਗਈ । ਬੀਤੀ ਸ਼ਾਮ ਬਰਨਾਲਾ ਨੇੜੇ ਉਸ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ।

‘ਨੈਣ ਨੈਣਾਂ ਨਾਲ ਮਿਲਾਵੀਂ ਭੇਤ ਖੁੱਲ੍ਹ ਜੂਗਾ ਸਾਰਾ’ (ਨਛੱਤਰ ਗਿੱਲ),  ‘ਮੈਂ ਤਾਜ ਬਣਾਵਾਂ ਕੀਹਦੇ ਲਈ ਮੇਰੀ ਮੁਮਤਾਜ਼ ਬੇਵਫ਼ਾ ਹੈ’ (ਇੰਦਰਜੀਤ ਨਿੱਕੂ) ਵਰਗੇ ਗੀਤਾਂ ਦੇ ਲਿਖਾਰੀ ਨੂੰ ਮੌਤ ਨੇ ਭਰ ਜਵਾਨੀ ਵਿਚ ਆਪਣੇ ਕਲਾਵੇ ‘ਚ ਲੈ ਲਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਉਸ ਦੇ ਭਰਾ ਗੀਤਕਾਰ ਗੁਰਨਾਮ ਗਾਮਾ ਦੀ ਵੀ ਮੌਤ ਹੋ ਗਈ ਸੀ।

ਟੀਵੀ ਪੰਜਾਬ ਬਿਊਰੋ


Filed under