ਕੈਨੇਡਾ ਵਿਚ ਪੰਜਾਬੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ਼ ਕਤਲ

ਟਾਂਡਾ : ਉੜਮੁੜ ਵਾਸੀ ਔਰਤ ਦਾ ਕੈਨੇਡਾ ਦੇ ਮੌਂਟਰੀਅਲ ਵਿਚ ਉਸਦੇ ਹੀ ਪਤੀ ਵਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਕਤਲ ਹੋਈ ਔਰਤ ਦੀ ਪਛਾਣ ਰਜਿੰਦਰ ਕੌਰ ਰੂਬੀ ਪੁੱਤਰੀ ਅਮਰੀਕ ਸਿੰਘ ਵਾਸੀ ਮੁਹੱਲਾ ਲਾਹੌਰੀਆ ਵਜੋਂ ਹੋਈ ਹੈ। ਕਤਲ ਕਿਹੜੇ ਹਾਲਾਤ ਵਿਚ ਹੋਇਆ, ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।

ਮ੍ਰਿਤਕ ਰਜਿੰਦਰ ਕੌਰ ਰੂਬੀ ਦੇ ਪਿਤਾ ਅਮਰੀਕ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸਦੀ ਧੀ ਦਾ ਕਤਲ ਉਸਦੇ ਹੀ ਪਤੀ ਨਵਦੀਪ ਸਿੰਘ ਨੇ ਸਿਰ ‘ਤੇ ਸੱਟ ਮਾਰ ਕੀਤਾ। ਵਾਰਦਾਤ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਰੂਬੀ ਦਾ ਵਿਆਹ 25 ਦਸੰਬਰ 2011 ਨੂੰ ਹੋਇਆ ਸੀ ਅਤੇ ਉਹ ਦੋ ਬੱਚਿਆਂ ਦੀ ਮਾਂ ਸੀ।

ਟੀਵੀ ਪੰਜਾਬ ਬਿਊਰੋ