Vancouver – ਕੈਨੇਡਾ ਵਲੋਂ ਯਾਤਰਾ ਸੰਬੰਧੀ ਪਾਬੰਦੀਆਂ ਤੋਂ ਰਾਹਤ ਦਿੰਦਿਆਂ ਅਮਰੀਕਾ ਵਾਸਤੇ ਅਗਸਤ ਮਹੀਨੇ ਤੋਂ ਹੀ ਬਾਰਡਰ ਖੋਲ੍ਹ ਦਿੱਤਾ ਗਿਆ। ਅਜੇ ਤੱਕ ਅਮਰੀਕਾ ਵੱਲੋਂ ਕੈਨੇਡਾ ਵਾਸੀਆਂ ਨੂੰ ਬਾਰਡਰ ਸੰਬੰਧੀ ਰਾਹਤ ਨਹੀਂ ਦਿੱਤੀ ਗਈ। ਹੁਣ ਇਹ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਅਮਰੀਕਾ ਵੱਲੋਂ ਕੈਨੇਡਾ ਨਾਲ ਲੰਬੇ ਸਮੇ ਤੋਂ ਬੰਦ ਪਿਆ ਬਾਰਡਰ ਕਦੋਂ ਖੋਲ੍ਹਿਆ ਜਾਵੇਗਾ। ਅਜਿਹੇ ‘ਚ ਇਕ ਸਰਵੇ ਸਾਹਮਣੇ ਆਇਆ ਜਿਸ ‘ਚ ਕਈ ਵੱਲੋਂ ਬਾਰਡਰ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ।
ਇੱਕ ਨਵਾਂ ਪੋਲ ਦੱਸਦਾ ਹੈ ਕਿ ਯੂਐਸ ਦੇ ਵਸਨੀਕ ਕੈਨਡਾ ਨਾਲ ਬਾਰਡਰ ਖੋਲ੍ਹਣ ਸੰਬੰਧੀ ਚਿੰਤਾ ‘ਚ ਹਨ। ਇਹ ਪੋਲ ਲੇਜਰ ਦੁਆਰਾ ਮੈਨੀਟੋਬਾ ਯੂਨੀਵਰਸਿਟੀ ਅਤੇ ਮੈਟਰੋਪੋਲਿਸ ਉੱਤਰੀ ਅਮਰੀਕਾ ਲਈ ਕਰਵਾਇਆ ਗਿਆ। ਇਸ ਸਰਵੇਖਣ ਵਿੱਚ ਪਾਇਆ ਗਿਆ ਕਿ ਸਿਰਫ 29 ਪ੍ਰਤੀਸ਼ਤ ਯੂਐਸ ਵਸਨੀਕ ਕੈਨੇਡਾ-ਯੂਐਸ ਸਰਹੱਦ ਖੋਲ੍ਹਣ ਬਾਰੇ ਡਰਦੇ ਹਨ। ਇਸ ਸਰਵੇਖਣ ‘ਚ 3,714 ਅਮਰੀਕੀ ਸ਼ਾਮਿਲ ਕੀਤੇ ਗਏ ਜਿਨ੍ਹਾਂ ਵਿੱਚੋਂ 52.2 ਪ੍ਰਤੀਸ਼ਤ ਨੇ ਕਿਹਾ ਕਿ ਉਹ ਯੂਐਸ ਅਤੇ ਮੈਕਸੀਕੋ ਦੇ ਵਿੱਚ ਜ਼ਮੀਨੀ ਯਾਤਰਾ ਦੀਆਂ ਪਾਬੰਦੀਆਂ ਨੂੰ ਅਰਾਮ ਦੇਣ ਬਾਰੇ ਬਹੁਤ ਜਾਂ ਕੁਝ ਚਿੰਤਤ ਹਨ।
ਦੱਸ ਦਈਏ ਕਿ ਅਮਰੀਕਾ ਵੱਲੋਂ ਮਾਰਚ 2020 ਵਿੱਚ ਕੋਵਿਡ -19 ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਯੂਐਸ ਵੱਲੋਂ ਬਾਰਡਰ ਰਾਹੀਂ ਗੈਰ-ਜ਼ਰੂਰੀ ਯਾਤਰਾ ‘ਤੇ ਰੋਕ ਲਗਾ ਦਿੱਤੀ। ਓਦੋਂ ਤੋਂ ਹੀ ਅਮਰੀਕਾ ਵੱਲੋਂ ਕੈਨੇਡਾ ਨਾਲ ਇਹ ਬਾਰਡਰ ਬੰਦ ਰੱਖਿਆ ਹੋਇਆ ਹੈ। ਅਮਰੀਕਾ ਵਾਲੇ ਪਾਸੇ ਤੋਂ ਵੀ ਮਨਾਗ ਕੀਤੀ ਜਾ ਰਹੀ ਹੈ ਕਿ ਇਸ ਬਾਰਡਰ ਨੂੰ ਹੁਣ ਜਲਦ ਖੋਲਿਆ ਜਾਵੇ।