Site icon TV Punjab | Punjabi News Channel

Brampton ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ

Vancouver – ਪਿਛਲੇ ਦਿਨੀ ਬਰੈਂਪਟਨ ਤੋਂ ਇਕ ਮਾਮਲਾ ਸਾਹਮਣੇ ਆਇਆ ਜਿਸ ਸੰਬੰਧੀ ਪੰਜਾਬੀ ਮੂਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦਰਅਸਲ 7 ਅਕਤੂਬਰ ਨੂੰ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਔਰਤ ‘ਤੇ ਵਿਅਕਤੀ ਵੱਲੋਂ ਜਿਨਸੀ ਹਮਲਾ ਕੀਤਾ ਗਿਆ। ਹੁਣ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਕਾਰਵਾਈ ਕਰਦਿਆਂ ਪੰਜਾਬੀ ਮੂਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਬਾਰੇ ਪੀਲ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 29 ਸਾਲ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨੌਜਵਾਨ ਦਾ ਨਾਂ ਹਰਪ੍ਰੀਤ ਭੁੱਲਰ ਹੈ।
ਜਾਣਕਾਰੀ ਮੁਤਾਬਿਕ 7 ਅਕਤੂਬਰ ਦੀ ਰਾਤ ਕਰੀਬ 11 ਵਜੇ ਪੀੜਤ, ਬਰੈਂਪਟਨ ਦੇ ਵਿਲਿਅਮਜ਼ ਪਾਰਕਵੇ ਅਤੇ ਵ੍ਹਾਇਟਵਾਸ਼ ਵੇ ‘ਤੇ ਸਥਿਤ ਆਪਣੇ ਘਰ ਦੇ ਬਾਹਰ ਖੜੀ ਸੀ।ਉਸ ਵੇਲੇ ਇੱਕ ਵਿਅਕਤੀ ਪਿੱਛੋਂ ਦੀ ਆਇਆ ਅਤੇ ਪੀੜਤ ‘ਤੇ ਜਿਨਸੀ ਹਮਲਾ ਕਰ ਦਿੱਤਾ। ਉਸਤੋਂ ਬਾਅਦ ਇਹ ਸ਼ੱਕੀ ਵਿਅਕਤੀ ਪੈਦਲ ਹੀ ਉੱਥੋਂ ਫ਼ਰਾਰ ਹੋ ਗਿਆ। ਇਸ ਦੌਰਾਨ ਪੀੜਤ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਹੁਣ ਇਸ ਬਾਰੇ ਪੁਲਿਸ ਨੇ ਕਾਰਵਾਈ ਕਰਦਿਆਂ ਹਰਪ੍ਰੀਤ ਭੁੱਲਰ ‘ਤੇ ਜਿਨਸੀ ਹਮਲਾ ਕਰਨ ਦੇ ਦੋਸ਼ ਲਗਾਏ ਹਨ।ਇਸ ਨੂੰ 9 ਅਕਤੂਬਰ ਨੂੰ ਹਿਰਾਸਤ ਵਿਚ ਲੈ ਲਿਆ। ਹਰਪ੍ਰੀਤ ਨੂੰ ਸੈਕਸੁਅਲ ਅਸੌਲਟ ਦੇ ਇੱਕ ਦੋਸ਼ ਅਤੇ 5000 ਡਾਲਰ ਤੋਂ ਘੱਟ ਦੀ ਸ਼ਰਾਰਤ ਕਰਨ ਦੇ ਇੱਕ ਦੋਸ਼ ਹੇਠ ਚਾਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਸ਼ਖ਼ਸ ਦੇ ਹੋਰ ਵੀ ਪੀੜਤ ਹੋ ਸਕਦੇ ਹਨ।

Exit mobile version