ਹੁਸ਼ਿਆਰਪੁਰ ‘ਚ ਬਣੇਗਾ ਫੂਡ ਪਾਰਕ ਅਤੇ ਕਲਸਟਰ-ਰਾਹੁਲ ਗਾਂਧੀ

ਹੁਸ਼ਿਆਰਪੁਰ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਕਿਸਾਨਾਂ ਲਈ ਪਿਟਾਰਾ ਖੋਲਿਆ ਹੈ.ਹੁਸ਼ਿਆਰਪੁਰ ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਐਲਾਨ ਕੀਤਾ ਕਿ ਚੰਨੀ ਸਰਕਾਰ ਦੀ ਵਾਪਸੀ ‘ਤੇ ਹੁਸ਼ਿਆਰਪੁਰ ਚ ਫੂਡ ਪਾਰਕ ਅਤੇ ਕਲਸਟਰ ਬਣਾਏ ਜਾਣਗੇ.ਕਿਸਾਨਾਂ ਇਨ੍ਹਾਂ ਫੂਡ ਪਾਰਕਾਂ ਚ ਸਿੱਧਾ ਸਮਾਨ ਵੇਚ ਸਕਣਗੇ.ਇਨ੍ਹਾਂ ਚੀਜ਼ਾਂ ਨਾਲ ਹੁਸ਼ਿਆਰਪੁਰ ਦੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ.
ਪੀ.ਅੇੱਮ ਮੋਦੀ ‘ਤੇ ਨਿਸ਼ਾਨਾ ਲਗਾਉਂਦਿਆਂ ਰਾਹੁਲ ਨੇ ਕਿਹਾ ਕਿ ਪੰਜਾਬ ਚ ਨਸ਼ੇ ਦਾ ਮੁੱਦਾ ਸੱਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਪੰਜਾਬ ਫੇਰੀ ਦੌਰਾਨ ਚੁੱਕਿਆ ਸੀ.ਨਰਿੰਦਰ ਮੋਦੀ ਹੁਣ ਪੰਜਾਬ ਦੀਆਂ ਚੋਣਾ ਨੂੰ ਲੈ ਕੇ ਨਸ਼ੇ ਦਾ ਮੁੱਦਾ ਚੁੱਕ ਰਹੇ ਹਨ ਜਦਕਿ ਪਹਿਲਾਂ ਇਸ ਬਿਆਨ ਲਈ ਉਹ ਮੇਰਾ ਮਜ਼ਾਕ ਉੜਾਉਂਦੇ ਰਹੇ ਹਨ.ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਵੱਡੇ ਘਰਾਣੇ ਖੁਸ਼ ਕਰਨ ਲਈ ਦੇਸ਼ ਦੇ ਛੋਟੇ ਵਪਾਰੀਆਂ ਨੂੰ ਤਬਾਹ ਕਰ ਦਿੱਤਾ,ਜੀ.ਐੱਸ.ਟੀ ਨੇ ਵਪਾਰੀਆਂ ਦਾ ਲੱਕ ਤੋੜ ਦਿੱਤਾ.
ਕੇਜਰੀਵਾਲ ਵਲੋਂ ਪੰਜਾਬ ਚ ਮੁਹੱਲਾ ਕਲੀਨਿਕ ਖੋਲੇ ਜਾਣ ਦੇ ਦਾਅਵੇ ਨੂੰ ਝੂਠਾ ਦੱਸਦਿਆ ਰਾਹੁਲ ਗਾਂਧੀ ਨੇ ਖੁਲਾਸਾ ਕੀਤਾ ਕਿ ਦਿੱਲੀ ਚ ਸੱਭ ਤੋਂ ਪਹਿਲਾਂ ਸ਼ੀਲਾ ਦਿਕਸ਼ਿਤ ਦੀ ਕਾਂਗਰਸ ਸਰਕਾਰ ਨੇ ਦਿੱਲੀ ਚ ਕਲੀਨਿਕ ਖੋਲੇ ਸਨ.