Vancouver – ਓਂਟਾਰੀਓ ਤੋਂ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਮੁਤਾਬਿਕ ਹੁਣ ਓਂਟਾਰੀਓ ਵਾਸੀ ਹੁਣ ਵੈਕਸੀਨ ਸਰਟੀਫ਼ਿਕੇਟ ਦਾ ਕਿਊ ਆਰ ਕੋਡ ਡਾਊਨਲੋਡ ਕਰ ਸਕਦੇ ਹਨ। ਜੀ ਹਾਂ ਹੁਣ ਸਾਰੇ ਓਂਟਾਰੀਓ ਵਾਸੀਆਂ ਵਾਸਤੇ ਕੋਵਿਡ ਵੈਕਸੀਨ ਸਰਟੀਫ਼ਿਕੇਟ ਦਾ ਕਿਊ ਆਰ ਕੋਡ ਡਾਊਨਲੋਡ ਕਰਨ ਲਈ ਉਪਲਬਦ ਹੈ। ਸਰਕਾਰ ਵੱਲੋਂ ਜੋ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਿਕ ਸੂਬੇ ‘ਚ ਜਿਹੜੀਆਂ ਥਾਵਾਂ ‘ਤੇ ਵੀ ਵੈਕਸੀਨੇਸ਼ਨ ਦਾ ਸਬੂਤ ਦਿਖਾਉਣ ਦੀ ਜ਼ਰੂਰਤ ਹੈ, ਉਨ੍ਹਾਂ ਥਾਵਾਂ ‘ਤੇ ਹੁਣ ਇਹ ਕੋਡ ਸਕੈਨ ਕੀਤਾ ਜਾਵੇਗਾ। ਤਾਂ ਕਿ ਇਨ੍ਹਾਂ ਥਾਵਾਂ ‘ਤੇ ਉਨਟਾਰੀਓ ਵਾਸੀ ਆਸਾਨੀ ਨਾਲ ਦਾਖ਼ਲ ਹੋ ਸਕਣ।
ਦੱਸ ਦਈਏ ਕਿ ਸ਼ੁੱਕਰਵਾਰ ਤੋਂ ਹੀ ਪ੍ਰੋਵਿੰਸ ‘ਚ ਕਿਊ ਆਰ ਕੋਡ ਨੂੰ ਡਾਉਲੋਡ ਕੀਤਾ ਜਾ ਰਿਹਾ ਹੈ । ਸ਼ੁਰੂਆਤ ਦੇ ਸਮੇਂ ਦੌਰਾਨ ਸੂਬਾ ਸਰਕਾਰ ਵੱਲੋਂ ਦੱਸਿਆ ਗਿਆ ਕਿ ਓਂਟਾਰੀਓ ਵਾਸੀ ਆਪਣੇ ਜਨਮ ਦੇ ਮਹੀਨੇ ਦੇ ਹਿਸਾਬ ਨਾਲ ਕੋਡ ਡਾਊਨਲੋਡ ਕਰ ਸਕਦੇ ਹਨ।ਸ਼ੁਰੂਆਤ ਵਿਚ ਇਸ ਨੂੰ ਤਿੰਨ-ਦਿਨਾਂ ਚ ਵੰਡਿਆ ਗਿਆ ਸੀ। ਪਰ ਹੁਣ ਸਾਰੇ ਉਨਟੇਰਿਅਨਜ਼ ਹੀ ਆਪਣੇ ਕੋਵਿਡ ਵੈਕਸੀਨ ਸਰਟੀਫ਼ਿਕੇਟ ਦਾ ਕਿਊ ਆਰ ਕੋਡ ਡਾਉਨਲੋਡ ਕਰ ਸਕਦੇ ਹਨ।
ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਤੱਕ 2.2 ਮਿਲੀਅਨ ਕਿਊ ਕਾਰ ਕੋਡ ਵਾਲੇ ਵੈਕਸੀਨ ਸਰਟੀਫ਼ਿਕੇਟ ਡਾਉਨਲੋਡ ਕੀਤੇ ਜਾ ਚੁੱਕੇ ਹਨ।
ਹੁਣ ਓਂਟਾਰੀਓ ‘ਚ ਬਿਜ਼ਨਸਾਂ ਅਤੇ ਸੰਸਥਾਵਾਂ ਵੱਲੋਂ ਇਸ ਐਪ ਰਾਹੀਂ ਡਿਜੀਟਲ ਵੈਕਸੀਨ ਸਟਰੀਫ਼ਿਕੇਟਾਂ ਦੇ ਕਿਊ ਆਰ ਕੋਡ ਸਕੈਨ ਕੀਤੇ ਜਾਣਗੇ। ਕੋਡ ਸਕੈਨ ਕੀਤੇ ਜਾਣ ਤੋਂ ਬਾਅਦ ਹਰਾ ਟਿਕ ਮਾਰਕ ਵੈਕਸੀਨ ਸਰਟੀਫ਼ਿਕੇਟ ਦੇ ਵੈਲਿਡ ਹੋਣ ਦਾ ਪ੍ਰਮਾਣ ਹੋਵੇਗਾ, ਲਾਲ ਨਿਸ਼ਾਨ ਦਾ ਮਤਲਬ ਹੋਵੇਗਾ ਕਿ ਵੈਕਸੀਨ ਸਰਟੀਫ਼ਿਕੇਟ ਵੈਲਿਡ ਨਹੀਂ ਹੈ ।