TV Punjab | Punjabi News Channel

Canada ‘ਚ ਪੰਜਾਬੀ ਗੈਂਗਸਟਰ ਦਾ ਕਤਲ

FacebookTwitterWhatsAppCopy Link

Vancouver –ਡਾਊਨਟਾਊਨ ਵੈਨਕੂਵਰ ਹੋਟਲ ’ਚ ਗੋਲੀਬਾਰੀ ਹੋਈ। ਇਸ ਦੌਰਾਨ ਯੂਐਨ ਗੈਂਗਸਟਰ ਨੂੰ ਗੋਲੀ ਲੱਗੀ ਹੈ। ਇਸ ਤੋਂ ਬਾਅਦ ਇਸ ਪੰਜਾਬੀ ਗੈਂਗਸਟਰ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਯੂਐਨ ਗੈਂਗਸਟਰ ਦੀ ਪਹਿਚਾਣ ਵੀ ਜਨਤਕ ਕੀਤੀ ਗਈ। ਪੀੜਤ ਦਾ ਨਾਮ ਅਮਨਦੀਪ ਮੰਜ ਦੱਸਿਆ ਗਿਆ ਹੈ। ਅਮਨਦੀਪ ਦੀ ਉਮਰ 35 ਸਾਲ ਸੀ।
ਦੱਸਦਾਈਏ ਕਿ ਵਾਟਰਫਰੰਟ ਇਲਾਕੇ ‘ਚ ਸਥਿਤ ਫੇਅਰਮੌਂਟ ਪੈਸੀਫਿਕ ਰਿਮ ਹੋਟਲ ਦੇ ਪਾਰਕੇਡ ਦੇ ਬਾਹਰ ਗੋਲੀ ਚੱਲੀ ਸੀ।ਇਸ ਮਾਮਲੇ ‘ਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਤੋਂ ਪਹਿਲਾ ਦਸੰਬਰ 2018 ‘ਚ ਮੈਕਸੀਕੋ ਵਿੱਚ ਅਮਨ ਮੰਜ ਦੇ ਭਰਾ ਗੈਂਗਸਟਰ ਜੋਧ ਮੰਜ (ਯੂਐਨ ਗੈਂਗ) ਨੀ ਮਾਰਿਆ ਗਿਆ ਸੀ ।

YouTube player

ਪੁਲਿਸ ਮੁਤਾਬਕ ਮੈਕਸੀਕੋ ‘ਚ ਮਾਰੇ ਜਾਣ ਵੇਲੇ ਜੋਧ ਦੀ ਉਮਰ 31 ਸਾਲ ਸੀ। ਜਾਣਕਾਰੀ ਮੁਤਾਬਿਕ ਅਮਨਦੀਪ ਮੰਜ ਨੂੰ 2009 ਵਿੱਚ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।ਵੈਨਕੂਵਰ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਇਹ 2021 ਦੌਰਾਨ ਸ਼ਹਿਰ ‘ਚ ਵਾਪਰਿਆ 13 ਵਾਂ ਹੋਮੀਸਾਈਡ ਦਾ ਮਾਮਲਾ ਹੈ। ਪੁਲਿਸ ਨੂੰ ਇਸ ਘਟਨਾ ਬਾਰੇ 3:30 ਮਿੰਟ ‘ਤੇ ਜਾਣਕਾਰੀ ਮਿਲੀ ਸੀ। ਪੁਲਿਸ ਮੁਤਾਬਿਕ ਇਸ ਸੰਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਟਾਰਗੇਟਿਡ ਦੱਸਿਆ ਗਿਆ। ਪੀੜਤ ਬਾਰੇ ਪੁਲਿਸ ਨੇ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

Exit mobile version