Vancouver – ਅਕਤੂਬਰ ਮਹੀਨੇ ਕੈਨੇਡਾ ਦੀ ਆਰਥਿਕਤਾ ‘ਚ ਕਿੰਨੀਆਂ ਨੌਕਰੀਆਂ ਸ਼ਾਮਿਲ ਹੋਈਆਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਏਜੰਸੀ ਵੱਲੋਂ ਦੱਸਿਆ ਗਿਆ ਕਿ ਕੈਨੇਡਾ ਵਿਚ ਅਕਤੂਬਰ ਮਹੀਨੇ 31,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਇਹ ਗਿਣਤੀ ਸਤੰਬਰ ਮਹੀਨੇ ਦੌਰਾਨ ਪੈਦਾ ਹੋਈਆਂ ਨੌਕਰੀਆਂ ਤੋਂ ਕਾਫ਼ੀ ਘੱਟ ਹੈ। ਇਸ ਦੇ ਨਾਲ ਹੀ ਬੇਰੋਜ਼ਗਾਰੀ ਦਰ ਪਹਿਲਾਂ ਦੇ ਮੁਕਾਬਲੇ ਅਕਤੂਬਰ ਮਹੀਨੇ ਘੱਟ ਹੋਈ ਹੈ। ਦੱਸ ਦਈਏ ਕਿ ਮਾਹਿਰਾਂ ਵੱਲੋਂ ਜੋ ਅਨੁਮਾਨ ਲਗਾਇਆ ਗਿਆ ਸੀ। ਉਸ ਦੇ ਮਤਾਬਿਕ ਵੀ ਅਕਤੂਬਰ ਮਹੀਨੇ ਘੱਟ ਨੌਕਰੀਆਂ ਸ਼ਾਮਿਲ ਹੋਈਆਂ ਹਨ। ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਦੱਸਦੇ ਹਨ ਕਿ ਅਕਤੂਬਰ ਮਹੀਨੇ ਨੌਕਰੀਆਂ ਵਿਚ ਸਿਰਫ਼ 0.2 ਫ਼ੀਸਦੀ ਦਾ ਵਾਧਾ ਹੋਇਆ ਹੈ।
ਦੱਸ ਦਈਏ ਕਿ ਰਿਟੇਲ ਸੈਕਟਰ ਵਿਚ 72,000 ਨੌਕਰੀਆਂ ਪੈਦਾ ਹੋਈਆਂ। ਹੋਟਲ ਅਤੇ ਰੈਸਟੋਰੈਂਟ ਸੈਕਟਰ ਅਤੇ ਫ਼ੂਡ ਸੇਵਾਵਾਂ ਸੈਕਟਰ ਵਿਚ 27,000 ਨੌਕਰੀਆਂ ਘੱਟ ਹੋਈਆਂ ਹਨ। ਦੋ ਸੂਬਿਆਂ ‘ਚ ਵੱਧ ਨੌਕਰੀਆਂ ਸ਼ਾਮਿਲ ਹੋਈਆਂ ਹਨ। ਓਂਟਾਰੀਓ ਵਿਚ 37,000 ਅਤੇ ਨਿਊ ਬ੍ਰੰਜ਼ਵਿਕ ਵਿਚ 3,000 ਨਵੀਂ ਨੌਕਰੀਆਂ ਅਰਥਚਾਰੇ ਵਿਚ ਸ਼ਾਮਲ ਹੋਈਆਂ ਹਨ। ਸਸਕੈਚਵਨ ਵਿਚ 6,500 ਅਤੇ ਮੈਨੋਟੋਬਾ ਵਿਚ 3,100 ਨੌਕਰੀਆਂ ਖ਼ਤਮ ਵੀ ਹੋਈਆਂ।
ਜ਼ਿਕਰਯੋਗ ਹੈ ਕਿ ਅਕਤੂਬਰ ਵਿਚ ਘੱਟ ਹੋਈਆਂ ਨੌਕਰੀਆਂ ਦੀ ਗਿਣਤੀ 378,000 ਰਹੀ। ਕੋਵਿਡ ਦੀ ਤੀਸਰੀ ਵੇਵ ਦੇ ਸਿੱਖਰ ਦੇ ਵੇਲੇ ਅਪ੍ਰੈਲ ਵਿਚ, ਲੰਬੇ ਸਮੇਂ ਦੀ ਬੇਰੁਜ਼ਗਾਰੀ ਵਾਲੇ ਲੋਕਾਂ ਦੀ ਗਿਣਤੀ 486,000 ਪਹੁੰਚ ਗਈ ਸੀ।