Vancouver – ਇਸ ਸਮੇਂ ਭਾਰਤ ਤੋਂ ਜਿੰਨੇ ਯਾਤਰੀ ਕੈਨੇਡਾ ਜਾ ਰਹੇ ਹਨ ਉਸ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਵੀ ਇਮੀਗ੍ਰੇਸ਼ਨ ਦਾ ਰਿਕਾਰਡ ਟੁੱਟੇਗਾ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ‘ਚ ਰੱਖ ਕੈਨੇਡਾ ਵੱਲੋਂ ਪੰਜ ਮਹੀਨੇ ਤੋਂ ਵੱਧ ਸਮਾਂ ਭਾਰਤ ਨਾਲ ਸਿਧੀਆਂ ਉਡਾਣਾਂ ‘ਤੇ ਰੋਕ ਜਾਰੀ ਰੱਖੀ ਗਈ। ਪਰ ਇਸ ਦਾ ਅਸਰ ਭਾਰਤ ਤੋਂ ਕੈਨੇਡਾ ਜਾਨ ਵਾਲਿਆਂ ‘ਤੇ ਨਜ਼ਰ ਨਹੀਂ ਆ ਰਿਹਾ। ਇਸ ਸਮੇਂ ਰੋਜ਼ਾਨਾ ਕਈ ਯਾਤਰੀ ਭਾਰਤ ਤੋਂ ਕੈਨੇਡਾ ਦਾਖ਼ਲ ਹੋ ਰਹੇ ਹਨ।
ਹੁਣ ਇਸ ਬਾਰੇ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਿਕ, ਇਸ ਸਾਲ ਅਗਸਤ ਮਹੀਨੇ ਤੱਕ ਕੈਨੇਡਾ ‘ਚ PR ਹਾਸਿਲ ਕਰਨ ਵਾਲਿਆਂ ਭਾਰਤੀਆਂ ਦੀ ਗਿਣਤੀ 69,014 ਦਰਜ ਕੀਤੀ ਗਈ। ਇਸ ਦੀ ਤੁਲਨਾ ‘ਚ ਸਾਲ 2020 ਦੌਰਾਨ ਕੈਨੇਡਾ ‘ਚ PR ਲੈਣ ਵਾਲੇ 37,125 ਭਾਰਤੀ ਸਨ ।ਇਸ ਦੇ ਨਾਲ ਹੀ ਦੱਸ ਦਈਏ ਕਿ ਕੋਰੋਨਾ ਤੋਂ ਪਹਿਲਾਂ 2019 ਦੌਰਾਨ ਕੈਨੇਡਾ ‘ਚ PR ਲੈਣ ਵਾਲੇ 84,114 ਭਾਰਤੀ ਸਨ। ਪਿਛਲੇ ਸਾਲ ਇਹ ਗਿਣਤੀ ਇਸ ਕਾਰਨ ਵੀ ਘੱਟ ਸੀ ਕਿਉਕਿ ਕੈਨੇਡਾ ‘ਚ ਕੋਰੋਨਾ ਕਾਰਨ ਸਖਤੀ ਨਾਲ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਸਨ।
ਹੁਣ ਕੈਨੇਡਾ ਸਰਕਾਰ ਵੱਲੋਂ ਵੀ ਕਈਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ PR ਹਾਸਿਲ ਕਰ ਸਕਣ। ਇਸ ਵਾਸਤੇ ਮਈ ਮਹੀਨੇ ਦੌਰਾਨ ਇਕ ਪ੍ਰੋਗਰਾਮ ਵੀ ਲਿਆਂਦਾ ਗਿਆ ਜਿਸ ‘ਚ 90,000 TR ਨੂੰ Pr ਲੈਣ ਦਾ ਮੌਕਾ ਦਿੱਤਾ ਗਿਆ।