Vancouver – ਕਿਊਬੈੱਕ ਵੱਲੋਂ ਪ੍ਰਦਰਸ਼ਨ ਕਰਨ ਵਾਲਿਆਂ ਖ਼ਿਲਾਫ਼ ਬਿੱਲ ਲਿਆਂਦਾ ਗਿਆ।ਇਸ ਬਿੱਲ ਦਾ ਮਕਸਦ ਹੈ ਕਿ ਸਕੂਲਾਂ ਤੇ ਹਸਪਤਾਲਾਂ ਦੇ ਬਾਹਰ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾਵੇ। ਹੁਣ ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਅਜਿਹਾ ਕਦਮ ਚੁੱਕਿਆ ਜਾ ਸਕਦਾ ਹੈ। ਬੀ.ਸੀ. ਦੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੋਵਿੰਸ ‘ਚ ਹਸਪਤਾਲਾਂ, ਸਕੂਲਾਂ ਅਤੇ ਕੋਵਿਡ -19 ਟੀਕਾਕਰਨ ਜਾਂ ਟੈਸਟਿੰਗ ਸਾਈਟਾਂ ‘ਤੇ ਵਿਰੋਧ ਪ੍ਰਦਰਸ਼ਨ ਰੋਕਣ ਸੰਬੰਧੀ ਕਦਮ ਚੁੱਕਿਆ ਜਾ ਸਕਦਾ ਹੈ।
ਦੱਸਦਈਏ ਕਿ ਬੀਸੀ ’ਚ ਵੀ ਸਕੂਲਾਂ ਤੇ ਹਸਪਤਾਲਾਂ ਬਾਹਰ ਕਈ ਵਾਰ ਪ੍ਰਦਰਸ਼ਨ ਹੋਇਆ ਹੈ। ਪ੍ਰੀਮੀਅਰ ਨੇ ਕਿਹਾ ਕਿ “ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਅਜਿਹਾ ਦੁਬਾਰਾ ਨਾ ਹੋਵੇ।
ਜਿਕਰਯੋਗ ਹੈ ਕਿ ਕਿਊਂਬੈੱਕ ਵੱਲੋਂ ਹਸਪਤਾਲਾਂ, ਸਕੂਲਾਂ ਦੇ ਬਾਹਰ ਟੀਕੇ ਵਿਰੋਧੀ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪੇਸ਼ ਕੀਤਾ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ ਸਕੂਲ, ਡੇਅਕੇਅਰ, ਹਸਪਤਾਲ, ਕਲੀਨਿਕ, ਕੋਵਿਡ -19 ਟੀਕਾਕਰਨ ਸਾਈਟਾਂ ਅਤੇ ਟੈਸਟਿੰਗ ਸੈਂਟਰਾਂ ਦੇ 50 ਮੀਟਰ ਦੇ ਅੰਦਰ ਵਿਰੋਧ ਪ੍ਰਦਰਸ਼ਨ ਬੰਦ ਕੀਤਾ ਜਾਵੇਗਾ।ਜੇ ਇਹ ਪਾਸ ਹੋ ਜਾਂਦਾ ਹੈ, ਤਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ $ 1,000 ਤੋਂ $ 6,000 ਤੱਕ ਦੇ ਜੁਰਮਾਨੇ ਹੋ ਸਕਦੇ ਹਨ। ਹੁਣ ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਅਜਿਹਾ ਕੀਤਾ ਜਾ ਸਕਦਾ ਹੈ।