Vancouver – ਕੈਨੇਡਾ ਤੋਂ ਯਾਤਰਾ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ। ਸਰਕਾਰ ਵੱਲੋਂ ਕੈਨੇਡਾ ਵਾਸੀਆਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਵਾਸੀ ਇਸ ਸਮੇਂ ਗੈਰ ਜ਼ਰੂਰੀ ਯਾਤਰਾ ਤੋਂ ਪਰਹੇਜ ਕਰਨ। ਦਰਅਸਲ ਕੋਰੋਨਾ ਰੂਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਸਰਕਾਰ ਵੱਲੋਂ ਅੱਜ ਯਾਤਰਾ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਹੈ। ਕੈਨੇਡੀਅਨ ਹੈਲਥ ਮਿਨਿਟਰ ਯੌਂ ਈਵ ਡਿਊਕਲੋ ਨੇ ਲੋਕਾਂ ਨੂੰ ਆਪਣੀਆਂ ਵਿਦੇਸ਼ ਯਾਤਰਾਵਾਂ ਰੱਦ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਸ ਦੌਰਾਨ ਬੋਲਦਿਆਂ ਮਿਨਿਸਟਰ ਡਿਉਕਲੋ ਨੇ ਕਿਹਾ, ਜੋ ਲੋਕ ਯਾਤਰਾ ਦੀ ਯੋਜਨਾ ਬਣਾ ਰਹੇ ਹਨ, ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਸਮਾਂ ਯਾਤਰਾ ਕਰਨ ਦਾ ਨਹੀਂ ਹੈ । ਡਿਉਕਲੋ ਨੇ ਕਿਹਾ ਕਿ ਓਮੀਕਰੌਨ ਦੀ ਸਥਿਤੀ ਲਗਾਤਾਰ ਬਦਲਦੀ ਜਾ ਰਹੀ ਹੈ।
ਇਸ ਤੋਂ ਇਲਾਵਾ ਡਿਉਕਲੋ ਨੇ ਕਿਹਾ ਕਿ ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ ਵੱਲੋਂ ਕੈਨੇਡੀਅਨ ਹਵਾਈ ਅੱਡਿਆਂ ‘ਤੇ ਲਾਜ਼ਮੀ ਕੋਵਿਡ ਟੈਸਟਿੰਗ ਨੂੰ ਹੋਰ ਵੀ ਮਜ਼ਬੂਤ ਕੀਤਾ ਜਾਵੇਗਾ। ਮਿਨਿਸਟਰ ਡਿਉਕਲੋ ਨੇ ਦੱਸਿਆ ਕਿ ਬੀਤੇ ਹਫ਼ਤੇ ਵਿਚ ਏਅਰਪੋਰਟਸ ‘ਤੇ ਰੁਜ਼ਾਨਾ 17,000 ਟੈਸਟ ਕਰਨ ਦੀ ਸਮਰੱਥਾ ਸੀ ਪਰ ਉਹਨਾਂ ਇਸ ਸਮਰੱਥਾ ਨੂੰ ਹੋਰ ਵੀ ਵਧਾਉਣ ਦਾ ਵਾਅਦਾ ਕੀਤਾ।ਪਿਛਲੇ ਹਫ਼ਤੇ ਫ਼ੈਡਰਲ ਸਰਕਾਰ ਨੇ ਕੈਨੇਡਾ ਪਹੁੰਚ ਰਹੇ ਸਾਰੇ ਯਾਤਰਿਆਂ ਲਈ ਏਅਰਪੋਰਟ ਪਹੁੰਚਣ ‘ਤੇ ਵੀ ਕੋਵਿਡ ਦਾ ਲਾਜ਼ਮੀ ਟੈਸਟ ਕਰਵਾਉਣ ਦਾ ਐਲਾਨ ਕੀਤਾ ਸੀ। ਪਰ ਯੂ ਐਸ ਨੂੰ ਇਸ ਨਿਯਮ ਵਿਚ ਛੋਟ ਮਿਲੀ ਸੀ।