Site icon TV Punjab | Punjabi News Channel

Canada:ਨਸ਼ੇ ਦੇ ਮਾਮਲੇ ਚ 2 ਪੰਜਾਬੀ ਗ੍ਰਿਫ਼ਤਾਰ

Vancouver- ਨਸ਼ੇ ਦੇ ਮਾਮਲੇ ‘ਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਵੱਲੋਂ ਦੋ ਜਾਣੇ ਗ੍ਰਿਫ਼ਤਾਰ ਕੀਤੇ ਗਏ ਹਨ। ਜਿਹੜੇ ਦੀ ਜਾਣੇ ਗ੍ਰਿਫਤਾਰ ਕੀਤੇ ਗਏ ਹਨ ਉਹ ਪੰਜਾਬੀ ਨੇ। ਦਰਅਸਲ ਉਨਟੇਰਿਉ ਪੁਲਿਸ ਨੇ ਕੈਨੇਡਾ ਯੂ ਐਸ ਬਾਰਡਰ ‘ਤੇ 12 ਮਿਲੀਅਨ ਡਾਲਰ ਦੀ ਕੋਕੇਨ ਬਰਾਮਦ ਕੀਤੀ ਹੈ। ਇਸ ਨਾਲ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਨ੍ਹਾਂ ਦੇ ਨਾਮ ਵੀ ਜਨਤਕ ਕਰ ਦਿਤੇ ਗਏ ਹਨ। ਇਹ ਮਾਮਲਾ 4 ਦਸੰਬਰ ਦੀ ਸਵੇਰ ਨੂੰ ਸਾਹਮਣੇ ਆਇਆ। ਪੁਲਿਸ ਵਵਲੋ ਜਾਂਚ ਵਾਸਤੇ ਇਕ ਟਰੱਕ ਨੂੰ ਰੁਕਵਾਇਆ ਗਿਆ।ਇਸ ਦੌਰਾਨ ਜਾਂਚ ਵਿਚ ਪੁਲਿਸ ਨੂੰ ਇਸ ਟਰੱਕ ਵਿਚੋਂ 112 ਕਿਲੋ ਕੋਕੇਨ ਬਰਾਮਦ ਹੋਈ। ਪੁਲਿਸ ਵੱਲੋਂ ਇਸ ਨਸ਼ੇ ਦੀ ਕੀਮਤ ਤਕਰੀਬਨ 12 ਮੀਲੀਅਨ ਡਾਲਰ ਦੱਸੀ ਗਈ ਹੈ।
ਪੁਲਿਸ ਨੇ ਇਸ ਮਾਮਲੇ ਵਿਚ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ, ਉਨ੍ਹਾਂ ਦੇ ਨਾਮ ਜੁਗਰਾਜਪ੍ਰੀਤ ਸਿੰਘ ਅਤੇ ਅਮਰਿੰਦਰ ਸਿੰਘ ਦੱਸੇ ਗਏ ਹਨ। ਇਨ੍ਹਾਂ ਨੂੰ ਕੈਨੇਡਾ ਵਿਚ ਕੋਕੇਨ ਇੰਪੋਪਰਟ ਕਰਨ ਅਤੇ ਤਸਕਰੀ ਲਈ ਚਾਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਨੌਜਵਾਨ ਬਰੈਪਟਨ ਦੇ ਰਹਿਣ ਵਾਲੇ ਹਨ ਅਤੇ ਦੋਵਾਂ ਦੀ ਉਮਰ 22 ਸਾਲ ਦੇ ਕਰੀਬ ਹੈ।ਪੁਲਿਸ ਮੁਤਾਬਕ ਇਸ ਸਾਲ ਦੀ ਸ਼ੁਰੂਆਤ ਵਿਚ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੀ ਮਦਦ ਨਾਲ ਉਹਨਾਂ ਨੇ ਡਰੱਗ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ।

Exit mobile version