● On air now · ਟੀਵੀ ਪੰਜਾਬ

Punjabi News · Since 2013

Breaking

ਯੂਕਰੇਨ ‘ਚ ਫਸੇ ਪੰਜਾਬੀਆਂ ਲਈ ਖਾਲਸਾ ਏਡ ਨੇ ਵੀ ਕੀਤਾ ਐਲਾਨ

ਜਲੰਧਰ- ਰੂਸ-ਯੂਕਰੇਨ ਯੁੱਧ ਚ ਫਸੇ ਪੰਜਾਬੀਆਂ ਲਈ ਦੁਨੀਆਂ ਭਰ ‘ਚ ਮਸ਼ਹੂਰ ਸੰਸਥਾ ਖਾਲਸਾ ਏਡ ਨੇ ਵੀ ਹੱਥ ਵਧਾਏ ਹਨ.ਖਾਲਸਾ ਏਡ ਨੇ ਯੂਕਰੇਨ ਚ ਫਸੇ ਪੰਜਾਬੀਆਂ ਦੀ ਮਦਦ ਲਈ ਨੰਬਰ ਜਾਰੀ ਕੀਤਾ ਹੈ.ਸੰਸਥਾ ਦੇ ਮੁੱਖੀ ਰਵੀ ਸਿੰਘ ਨੇ ਸੋਸ਼ਲ ਮੀਡੀਆ ‘ਤੇ…


ਜਲੰਧਰ- ਰੂਸ-ਯੂਕਰੇਨ ਯੁੱਧ ਚ ਫਸੇ ਪੰਜਾਬੀਆਂ ਲਈ ਦੁਨੀਆਂ ਭਰ ‘ਚ ਮਸ਼ਹੂਰ ਸੰਸਥਾ ਖਾਲਸਾ ਏਡ ਨੇ ਵੀ ਹੱਥ ਵਧਾਏ ਹਨ.ਖਾਲਸਾ ਏਡ ਨੇ ਯੂਕਰੇਨ ਚ ਫਸੇ ਪੰਜਾਬੀਆਂ ਦੀ ਮਦਦ ਲਈ ਨੰਬਰ ਜਾਰੀ ਕੀਤਾ ਹੈ.ਸੰਸਥਾ ਦੇ ਮੁੱਖੀ ਰਵੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਹ ਨੰਬਰ ਜਾਰੀ ਕੀਤਾ ਹੈ.ਰਵੀ ਸਿੰਘ ਨੇ ਯੂਕਰੇਨ ਦੇ ਲਵੀਵ ਸ਼ਹਿਰ ‘ਚ ਮੌਜੂਦ ਪੰਜਾਬੀਆਂ ਨੂੰ ਮਦਦ ਲਈ 447487270969 ‘ਤੇ ਸੰਪਰਕ ਕਰਨ ਲਈ ਕਿਹਾ ਹੈ.
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੀ.ਅੇੱਮ ਉਮੀਦਵਾਰ ਭਗਵੰਤ ਮਾਨ ਵੀ ਪੰਜਾਬੀਆਂ ਲਈ ਹੈਲਪਲਾਈਨ ਨੰਬਰ ਜਾਰੀ ਕਰ ਚੁੱਕੇ ਹਨ.ਜੇ ਗੱਲ ਕਰੀਏ ਖਾਲਸਾ ਏਡ ਦੀ ਤਾਂ ਦੁਨੀਆਂ ਭਰ ਚ ਹੋਈ ਹਰੇਕ ਅਣਸੁਖਾਵੀਂ ਘਟਨਾ ‘ਚ ਇਸ ਸੰਸਥਾ ਵਲੋਂ ਵੱਧ ਚੜ੍ਹ ਕੇ ਮਨੁੱਖਤਾ ਦੀ ਸੇਵਾ ਕੀਤੀ ਜਾਂਦੀ ਹੈ.


Filed under