● On air now · ਟੀਵੀ ਪੰਜਾਬ

Punjabi News · Since 2013

Breaking

ਵੀਡੀਓ ਵਾਇਰਲ: ਥਾਣੇ ‘ਚ ਬੇਦਰਦੀ ਨਾਲ ਕੀਤੀ ਨੌਜਵਾਨ ਦੀ ਕੁੱਟਮਾਰ ਤੋਂ ਬਾਅਦ ਫਿਰ ਸਵਾਲਾਂ ਦੇ ਘੇਰੇ ‘ਚ ਆਈ ‘ਪੰਜਾਬ ਪੁਲਿਸ’

ਬਠਿੰਡਾ : ਆਏ ਦਿਨ ਸੁਰਖੀਆਂ ਵਿਚ ਰਹਿਣ ਵਾਲੀ ਪੰਜਾਬ ਪੁਲਿਸ ਦਾ ਇਕ ਹੋਰ ਕਾਰਨਾਮਾ ਵਾਇਰਲ ਹੋਈ ਵੀਡੀਓ ਜ਼ਰੀਏ ਸਾਹਮਣੇ ਆਇਆ ਹੈ। ਬਠਿੰਡਾ ਜ਼ਿਲੇ ਦੇ ਥਾਣਾ ਕੋਟਫੱਤਾ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ ਫੜੇ ਗਏ ਨੌਜਵਾਨ ਦੀ ਕੁੱਟਮਾਰ ਕਰਨ ਦਾ ਵੀਡੀਓ…


ਬਠਿੰਡਾ : ਆਏ ਦਿਨ ਸੁਰਖੀਆਂ ਵਿਚ ਰਹਿਣ ਵਾਲੀ ਪੰਜਾਬ ਪੁਲਿਸ ਦਾ ਇਕ ਹੋਰ ਕਾਰਨਾਮਾ ਵਾਇਰਲ ਹੋਈ ਵੀਡੀਓ ਜ਼ਰੀਏ ਸਾਹਮਣੇ ਆਇਆ ਹੈ। ਬਠਿੰਡਾ ਜ਼ਿਲੇ ਦੇ ਥਾਣਾ ਕੋਟਫੱਤਾ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ ਫੜੇ ਗਏ ਨੌਜਵਾਨ ਦੀ ਕੁੱਟਮਾਰ ਕਰਨ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਥਾਣੇ ਦੇ ਮੁਲਾਜ਼ਮ ਨੌਜਵਾਨ ਨੂੰ ਘੜੀਸਦੇ ਹੋਏ ਲੈ ਕੇ ਜਾ ਰਹੇ ਨਜ਼ਰੀਂ ਪੈਂਦੇ ਹਨ ਤੇ ਉਸ ਪਿੱਛੋਂ ਨੌਜਵਾਨ ਦੀ ਕੁੱਟਮਾਰ ਕਰਦੇ ਹਨ।

ਇਸ ਮਾਮਲੇ ਬਾਰੇ ਥਾਣਾ ਕੋਟਫੱਤਾ ਦੇ ਐਸਐਚਓ ਰਜਿੰਦਰਪਾਲ ਸਿੰਘ ਨਾਲ ਮੀਡੀਆ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੇ ਹੈਪੀ ਜੱਗੀ ਵਾਸੀ ਕੋਟਫੱਤਾ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਵਿਚ ਫੜਿਆ ਹੈ। ਉਹ ਨਸ਼ੇ ਦਾ ਆਦੀ ਹੈ, ਨਸ਼ਾ ਨਾ ਮਿਲਣ ਕਾਰਨ ਹਵਾਲਾਤ ਵਿਚ ਕੰਧ ਨਾਲ ਟੱਕਰ ਮਾਰ ਰਿਹਾ ਸੀ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਸਿਰਫ ਧਮਕਾਇਆ ਹੈ ਨਾ ਕਿ ਕੁੱਟਮਾਰ ਕੀਤੀ ਹੈ। ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਹੈ, ਕੁੱਟਮਾਰ ਵਾਲੀ ਕੋਈ ਗੱਲ ਨਹੀਂ ਹੈ।


Filed under