Vancouver – Statistics Canada ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੀ ਜੂਨ ਮਹੀਨੇ ਦੌਰਾਨ 8 ਲੱਖ ਤੋਂ ਵੱਧ ਨੌਕਰੀਆਂ ਨਿੱਕਲੀਆ ਸਨ | ਜੂਨ ਮਹੀਨੇ ਵਿੱਚ ਸਰਕਾਰ ਵੱਲੋਂ ਪਾਬੰਦੀਆਂ ‘ਚ ਢਿੱਲ ਦਿੱਤੀ ਗਈ ਜਿਸ ਦੌਰਾਨ ਰੈਸਟੋਰੈਂਟ ਖੋਲ੍ਹੇ ਗਏ ਜਿਸ ਕਾਰਨ ਇਸ ਸੈਕਟਰ ਵਿੱਚ 1 ਲੱਖ ਤੋਂ ਵੱਧ ਨੌਕਰੀਆਂ ‘ਚ ਵਾਧਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਕਈ ਹੋਰ ਸੈਕਟਰਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ | ਜੂਨ ਮਹੀਨੇ ਦਾ Job Vacancy Rate 5 ਫੀਸਦੀ ਮਾਪਿਆ ਗਿਆ | ਇੱਕ ਰਿਪੋਰਟ ਮੁਤਾਬਿਕ ਆਉਣ ਵਾਲੇ ਕਈ ਮਹੀਨਿਆਂ ਦੌਰਾਨ ਲੇਬਰ ਦੇ ਵਿੱਚ ਘਾਟਾ ਦੇਖਣ ਨੂੰ ਮਿਲ ਸਕਦਾ ਹੈ |
Canada ‘ਚ ਨਿੱਕਲੀਆ 8 ਲੱਖ ਤੋਂ ਵੱਧ ਨੌਕਰੀਆਂ || Canada Punjabi News
