ਓਮੀਕਰੌਨ ਵੇਰੀਐਂਟ ਕਾਰਨ ਹੋਈਆਂ ਉਡਾਣਾਂ ਰੱਦ

Vancouver – ਉਡਾਣਾਂ ਬਾਰੇ ਜੋ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਿਕ ਕਈ ਉਡਾਣਾਂ ਰੱਦ ਹੋ ਰਹੀਆਂ ਹਨ। ਇਸ ਬਾਰੇ ਕਈ ਵੱਡੀਆਂ ਏਅਰਲਾਈਨਾਂ ਵੱਲੋਂ ਦੱਸਿਆ ਗਿਆ ਹੈ। ਦਰਅਸਲ ਛੁੱਟੀਆਂ ਦੇ ਇਸ ਸੀਜ਼ਨ ਵਿਚ ਓਮੀਕਰੌਨ ਵੇਰੀਐਂਟ ਨੇ ਉਡਾਣਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸਟਾਫ਼ ਦੀ ਕਮੀ ਕਾਰਨ ਕਈ ਵੱਡੀਆਂ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰਨ ਦਾ ਫ਼ੈਸਲਾ ਲਿਆ ਹੈ।
ਇਸ ਬਾਰੇ ਲੁਫ਼ਥਾਂਜ਼ਾ ਨੇ ਕਿਹਾ ਹੈ ਕਿ ਵੱਡੀ ਗਿਣਤੀ ਵਿਚ ਪਾਈਲਟਾਂ ਵੱਲੋਂ ਬਿਮਾਰੀ ਦੀ ਛੁੱਟੀ ਦੀਆਂ ਅਰਜ਼ੀਆਂ ਦਿੱਤੀਆਂ ਗਈਆਂ ਜਿਸ ਕਾਰਨ ਹੁਣ ਉਨ੍ਹਾਂ ਵੱਲੋਂ ਟ੍ਰਾਂਸਐਟਲਾਂਟਿਕ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਹਨਾਂ ਵਿਚ ਹਿਊਸਟਨ, ਬੋਸਟਨ ਅਤੇ ਵਾਸ਼ਿੰਗਟਨ ਦੀਆਂ ਉਡਾਣਾਂ ਵੀ ਸ਼ਾਮਲ ਹਨ।
ਇਸ ਦੇ ਨਾਲ ਹੀ ਯੂਐਸ ਅਧਾਰਤ ਡੈਲਟਾ ਏਅਰਲਾਈਨਜ਼ ਅਤੇ ਯੂਨਾਈਟੇਡ ਏਅਰਲਾਈਨਜ਼ ਨੇ ਦੱਸਿਆ ਕਿ ਉਹਨਾਂ ਨੂੰ ਵੀ ਦਰਜਨਾਂ ਕ੍ਰਿਸਮਸ ਈਵ ਫ਼ਲਾਈਟਸ ਓਮੀਕਰੌਨ ਕਰਕੇ ਸਟਾਫ਼ ਵਿਚ ਹੋਈ ਕਮੀ ਕਾਰਨ ਰੱਦ ਕਰਨੀਆਂ ਪਈਆਂ ਹਨ। ਫ਼ਲਾਈਟਅਵੇਅਰ ਮੁਤਾਬਕ, ਯੂਨਾਈਟੇਡ ਨੇ 169 ਉਡਾਣਾਂ ਅਤੇ ਡੈਲਟਾ ਨੇ 127 ਊਡਾਣਾਂ ਕੈਂਸਲ ਕੀਤੀਆਂ ਹਨ। ਉਨ੍ਹਾਂ ਮੁਤਾਬਿਕ ਇਸ ਹਫ਼ਤੇ ਦੇਸ਼ ਭਰ ਵਿਚ ਓਮੀਕਰੌਨ ਕੇਸਾਂ ਵਿਚ ਹੋਏ ਵਾਧੇ ਦਾ ਸਾਡੇ ਫ਼ਲਾਈਟ ਮੈਂਬਰਾਂ ‘ਤੇ ਸਿੱਧਾ ਅਸਰ ਪਿਆ ਹੈ।ਏਅਰਲਾਈਨ ਨੇ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਹੋਰ ਫ਼ਲਾਈਟਾਂ ‘ਤੇ ਦੁਬਾਰਾ ਬੁੱਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਡਾਣਾਂ ਬਾਰੇ ਡੈਲਟਾ ਦਾ ਕਹਿਣਾ ਹੈ ਕਿ ਫ਼ਲਾਈਟਾਂ ਰੱਦ ਕਰਨ ਦਾ ਕਾਰਨ ਓਮੀਕਰੌਨ ਅਤੇ ਖ਼ਰਾਬ ਮੌਸਮ ਦੀ ਸੰਭਾਵਨਾ ਰਿਹਾ।