Vancouver – ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿਧੀਆਂ ਉਡਾਣਾਂ ‘ਤੇ ਰੋਕ ਲਗਾਈ ਹੋਈ ਹੈ। ਇਹ ਰੋਕ ਜੁਲਾਈ 21 ਤੱਕ ਜਾਰੀ ਰਹਿਣ ਵਾਲੀ ਹੈ। ਇਸ ਦੌਰਾਨ ਜਿਹੜੇ ਯਾਤਰੀ ਭਾਰਤ ਤੋਂ ਕੈਨੇਡਾ ਜਾ ਰਹੇ ਹਨ ਉਹ ਤੀਸਰੇ ਦੇਸ਼ ਦੇ ਰਾਹੀਂ ਕੈਨੇਡਾ ‘ਚ ਐਂਟਰੀ ਲੈ ਰਹੇ ਨੇ। ਵੱਡੀ ਗਿਣਤੀ ’ਚ ਭਾਰਤ ਤੋਂ ਜਾਣ ਵਾਲੇ ਵਿਦਿਆਰਥੀ ਸਰਬੀਆ ਰਾਹੀਂ ਕੈਨੇਡਾ ਜਾ ਰਹੇ ਹਨ। ਇਸੇ ਦੌਰਾਨ 205 ਦੇ ਕਰੀਬ ਵਿਦਿਆਰਥੀ ਸਰਬੀਆ ‘ਚ ਫੱਸ ਗਏ। ਦਰਅਸਲ ਸਰਬੀਆ ਵੱਲੋਂ ਆਪਣੇ ਨਵੇਂ ਨਿਯਮ ਐਲਾਨ ਕੀਤੇ। ਇਨ੍ਹਾਂ ਨਵੇਂ ਨਿਯਮਾਂ ਦੇ ਮੁਤਾਬਿਕ ਸਰਬੀਆ ਆਉਣ ਵਾਲੇ ਯਾਤਰੀ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਫ਼ਿਰ ਇਨ੍ਹਾਂ ਯਾਤਰੀਆਂ ਨੂੰ ਸਰਬੀਆ ’ਚ 7 ਦਿਨਾਂ ਵਾਸਤੇ ਕੁਆਰੰਨਟੀਨ ਕਰਨਾ ਪਵੇਗਾ ਤੇ 7 ਦਿਨਾਂ ਬਾਅਦ ਇਕ ਹੋਰ ਕੋਰੋਨਾ ਟੈਸਟ ਕੀਤਾ ਜਾਵੇਗਾ। ਇਸ ਕਾਰਨ 205 ਦੇ ਕਰੀਬ ਯਾਤਰੀ ਜੋ ਕੈਨੇਡਾ ਜਾਣ ਵਾਲੇ ਸਨ ਉਹ ਸਰਬੀਆ ’ਚ ਫੱਸ ਗਏ। ਜਦੋਂ ਇਹ ਮਾਮਲਾ ਭਾਰਤੀ ਦੂਤਾਵਾਸ ਦੇ ਧਿਆਨ ‘ਚ ਆਇਆ ਤੇ ਉਨ੍ਹਾਂ ਵੱਲੋਂ ਇਸ ਬਾਰੇ ਐਕਸ਼ਨ ਲਿਆ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ’ਤੇ ਵੀ ਸਾਂਝੀ ਕੀਤੀ। ਭਾਰਤੀ ਅੰਬੈਸੀ ਨੇ ਦੱਸਿਆ ਕਿ ਬੇਲਗ੍ਰੇਡ ਹਵਾਈ ਅੱਡੇ ‘ਤੇ ਫਸੇ 205 ਭਾਰਤੀਆਂ ਵਿਚੋਂ 120 ਯਾਤਰੀ ਅੱਜ ਲੂਫਥਾਂਸਾ ਏਅਰ ਲਾਈਨ ਦੁਆਰਾ ਯਾਤਰਾ ਕਰ ਰਹੇ ਹਨ। ਹੋਰ ਏਅਰਲਾਈਨਾਂ ਦੁਆਰਾ ਯਾਤਰਾ ਕਰਨ ਵਾਲੇ ਭਾਰਤੀ ਅੱਜ ਜਾਂ ਕੱਲ੍ਹ ਉਡਾਣ ਭਰਨਗੇ। ਭਾਰਤੀ ਦੂਤਾਵਾਸ ਏਅਰਪੋਰਟ ਅਥਾਰਟੀਆਂ / ਏਅਰਲਾਈਨਾਂ ਦੇ ਸੰਪਰਕ ਵਿੱਚ ਹਨ.