Vancouver – 21 ਜੁਲਾਈ ਨੂੰ ਕੈਨੇਡਾ ਵੱਲੋਂ ਜੋ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆ ਉਨ੍ਹਾਂ ਦੀ ਮਿਆਦ ਖਤਮ ਹੋਣ ਵਾਲੀ ਹੈ , ਇਸ ਪਹਿਲਾ ਹੀ ਕੈਨੇਡੀਅਨ ਸਰਕਾਰ ਵੱਲੋਂ ਇਸ ਬਾਰੇ ਐਲਾਨ ਕੀਤਾ ਜਾਵੇਗਾ। ਮੌਜੂਦਾ ਸਮੇਂ , ਕੈਨੇਡਾ ਦੀਆਂ ਸਰਹੱਦਾਂ ਗੈਰ ਜ਼ਰੂਰੀ ਯਾਤਰਾ ਲਈ ਬੰਦ ਹਨ। ਇਸ ਦੇ ਨਾਲ ਹੀ ਕੈਨੇਡਾ ਵੱਲੋਂ ਅਪ੍ਰੈਲ ਮਹੀਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾਈ ਗਈ।
ਕੈਨੇਡਾ ਵੱਲੋਂ ਦੋ ਡੋਜ਼ ਲਗਵਾਉਣ ਵਾਲਿਆਂ ਵਾਸਤੇ ਰਾਹਤ ਦਾ ਐਲਾਨ ਕੀਤਾ ਜਾ ਚੁੱਕਾ ਹੈ। 5 ਜੁਲਾਈ ਤੋਂ ਕੈਨੇਡਾ ‘ਚ ਦਾਖ਼ਲ ਹੋਣ ਵਾਲੇ Fully Vaccinated ਯਾਤਰੀਆਂ ਨੂੰ ਇਕਾਂਤਵਾਸ ਤੋਂ ਛੋਟ ਦਿੱਤੀ ਜਾ ਚੁੱਕੀ ਹੈ।ਕੈਨੇਡਾ ‘ਚ ਵੱਡੀ ਗਿਣਤੀ ਲੋਕ ਮੰਗ ਕਰ ਰਹੇ ਹਨ ਕਿ ਜਲਦ ਹੀ ਬਾਰਡਰ ਖੋਲਿਆ ਜਾਵੇ। 16 ਮਹੀਨੇ ਤੋਂ ਹੀ ਕੈਨੇਡਾ ਅਮਰੀਕਾ ਬਾਰਡਰ ਬੰਦ ਪਿਆ ਹੈ। ਹੁਣ ਲੋਕਾਂ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਕਿ ਸਰਕਾਰ ਬਾਰਡਰ ਬਾਰੇ ਕੀ ਐਲਾਨ ਕਰਦੀ।
ਟੀਵੀ ਪੰਜਾਬ ਬਿਊਰੋ