Vancouver – ਟਰੈਵਲ ਇੰਡਸਟਰੀ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਯਾਤਰਾ ਪਾਬੰਦੀਆਂ ‘ਚ ਢਿੱਲ ਦਿੱਤੀ ਜਾਵੇ। ਫੈਡਰਲ ਸਰਕਾਰ ਵੱਲੋਂ ਅਗਲੇ ਮਹੀਨੇ ਦੇਸ਼ ਵਿਚ ਦਾਖਲ ਹੋਣ ਵਾਲੇ ਯਾਤਰੀਆਂ ਲਈ ਆਪਣੇ ਟੀਕੇ ਪ੍ਰਮਾਣੀਕਰਣ ਪ੍ਰੋਗ੍ਰਾਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਜੁਲਾਈ ਮਹੀਨੇ ਦੇ ਸ਼ੁਰੂ ਤੋਂ ਐਡਰਿਵਕੈਨ ਐਪ ਦੇ ਨਵੇਂ ਫ਼ੀਚਰ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਐਪ ‘ਚ ਯਾਤਰੀ ਟੀਕੇ ਦੇ ਦਸਤਾਵੇਜ਼ਾਂ ਦਾ ਸਨੈਪਸ਼ਾਟ ਅਪਲੋਡ ਕਰ ਸਕਣਗੇ। ਇਹ ਐਪ ਪੂਰੀ ਤਰਾਂ ਸੁਰੱਖਿਅਤ ਹੈ। ਇਸ ਮਹੀਨੇ ਦੇ ਸ਼ੁਰੂ ਵਿਚ, ਫੈਡਰਲ ਸਰਕਾਰ ਨੇ ਕਿਹਾ ਸੀ ਕਿ ਪੂਰੀ ਤਰ੍ਹਾਂ ਟੀਕੇ ਲਗਾਉਣ ਵਾਲੇ ਕੈਨੇਡੀਅਨਾਂ ਅਤੇ ਪੱਕੇ ਵਸਨੀਕਾਂ ਨੂੰ ਸਰਹੱਦ ਪਾਰ ਕਰਕੇ ਕਨੇਡਾ ਵਿਚ ਦਾਖਲ ਹੋਣ ‘ਤੇ ਹੋਟਲ ਅਤੇ 14 ਦਿਨਾਂ ਦੇ ਇਕਾਂਤਵਾਸ ਤੋਂ ਰਾਹਤ ਦਿੱਤੀ ਜਾਵੇਗੀ। ਸ਼ਰਤ ਹੈ ਕਿ ਇਨ੍ਹਾਂ ਯਾਤਰੀਆਂ ਦੇ ਫਾਈਜ਼ਰ, ਮੋਡੇਰਨਾ, ਐਸਟਰਾਜ਼ੇਨੇਕਾ ਅਤੇ ਜੌਨਸਨ ਦਾ ਟੀਕਾ ਲੱਗਾ ਹੋਵੇ।