ਕੈਨੇਡਾ-ਅਮਰੀਕਾ ਵਪਾਰ ਸੰਕਟ: ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਵੱਡਾ ਬਿਆਨ

Ottawa- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨਾਲ ਪੁਰਾਣਾ ਵਪਾਰ ਅਤੇ ਸੁਰੱਖਿਆ ਆਧਾਰਤ ਸੰਬੰਧ ਹੁਣ ਖ਼ਤਮ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 25% ਟੈਰਿਫ਼ ਲਗਾਉਣ ਦੇ ਫੈਸਲੇ ਉੱਤੇ ਕਾਰਨੀ ਨੇ ਕਿਹਾ ਕਿ ਕੈਨੇਡਾ ਵਧੇਰੇ ਪ੍ਰਭਾਵਸ਼ਾਲੀ ਜਵਾਬ ਦੇਵੇਗਾ।
ਉਨ੍ਹਾਂ ਨੇ ਕਿਹਾ ਕਿ ਹੁਣ ਕੈਨੇਡਾ ਨੂੰ ਆਪਣੀ ਆਰਥਿਕਤਾ ਨੂੰ ਮੁੜ ਸੋਚਣ ਦੀ ਲੋੜ ਹੈ। ਉਥੇ, ਵਿਰੋਧੀ ਪਾਰਟੀਆਂ ਨੇ ਵੀ ਟਰੰਪ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ। ਵਿਰੋਧੀ ਆਗੂ ਪਿਅਰੇ ਪੋਲੀਏਵਰ ਨੇ ਟੈਰਿਫ਼ ਨੂੰ ‘ਨਾਜਾਇਜ਼ ਅਤੇ ਬੇਵਜ੍ਹਾ’ ਕਰਾਰ ਦਿੱਤਾ, ਜਦਕਿ NDP ਆਗੂ ਜਗਮੀਤ ਸਿੰਘ ਨੇ ਇਸ ਨੂੰ ‘ਧੋਖਾ’ ਦੱਸਦੇ ਹੋਏ ਮਜ਼ਦੂਰਾਂ ਨਾਲ ਇਕੱਠੇ ਹੋਣ ਦੀ ਗੱਲ ਕਹੀ।
ਸੰਘਰਸ਼ ਵਿਚ ਤੀਜਾ ਖਿਡਾਰੀ ਮੈਕਸੀਕੋ ਵੀ ਹੈ, ਜਿਸਦੇ ਰਾਸ਼ਟਰਪਤੀ ਕਲੌਡੀਆ ਸ਼ੀਨਬਾਅਮ ਨੇ ਤੈਅ ਕੀਤਾ ਹੈ ਕਿ ਉਹ 3 ਅਪ੍ਰੈਲ ਨੂੰ ਟਰੰਪ ਦੇ ਟੈਰਿਫ਼ ਖ਼ਿਲਾਫ਼ ਵੱਡਾ ਜਵਾਬ ਦੇਣਗੇ।
ਕੈਨੇਡਾ ਦੀਆਂ ਚੋਣਾਂ 28 ਅਪ੍ਰੈਲ ਨੂੰ ਹੋਣਗੀਆਂ, ਪਰ ਵਪਾਰਕ ਤਣਾਅ ਨੇ ਰਾਜਨੀਤੀ ਨੂੰ ਹੋਰ ਗਰਮ ਕਰ ਦਿੱਤਾ ਹੈ।