ਚੰਡੀਗੜ੍ਹ- ਪੰਜਾਬ ਦੀ ਸਿਆਸਤ ‘ਤੇ ਕੋਰੋਨਾ ਹਾਵੀ ਹੋ ਰਿਹਾ ਹੈ.ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਇਨ੍ਹਾਂ ਮਰੀਜਾਂ ਦੀ ਲਿਸਟ ਚ ਸ਼ਾਮਿਲ ਹੋ ਗਿਆ ਹੈ.ਕੈਪਟਨ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਸ਼ੋਸਲ ਮੀਡੀਆ ਰਾਹੀਂ ਇਹ ਜਾਣਕਾਰੀ ਜਨਤਕ ਕੀਤੀ ਹੈ.ਕੈਪਟਨ ਮੁਤਾਬਿਕ ਉਨ੍ਹਾਂ ਨੂੰ ਹਲਕੇ ਲੱਛਣ ਹਨ ਅਤੇ ਉਹ ਘਰ ਚ ਇਕਾਂਤਵਾਸ ਲੈ ਰਹੇ ਹਨ.ਕੈਪਟਨ ਨੇ ਆਪਣੇ ਸੰਪਰਕ ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ.
ਇਸ ਤੋਂ ਪਹਿਲਾਂ ਬੀਤੇ ਦਿਨ ਟਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਾਜ਼ੀਟਿਵ ਹੋਣ ਦੀ ਖਬਰ ਆਈ.ਜਦਕਿ ਸੀ.ਐੱਮ ਚੰਨੀ ਦਾ ਪਰਿਵਾਰ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐੱਸ.ਕਰੁਣਾ ਰਾਜੂ ਵੀ ਕੋਰੋਨਾ ਪਾਜ਼ੀਟਿਵ ਪਾਏ ਜਾ ਚੁੱਕੇ ਹਨ.
ਪੰਜਾਬ ਦੀ ਸਿਆਸਤ ‘ਤੇ ਕੋਰੋਨਾ ਹਾਵੀ,ਕੈਪਟਨ ਅਮਰਿੰਦਰ ਵੀ ਹੋਏ ਪਾਜ਼ੀਟਿਵ
